
ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ ਵਿਦਿਆਰਥੀਆਂ ਨੇ ਫੁੱਟਬਾਲ, ਬੈਡਮਿੰਟਨ ਤੇ ਟੇਬਲ-ਟੈਨਿਸ ਚੈਂਪੀਅਨਸ਼ਿਪ ‘ਚ ਸ਼ਾਨਦਾਰ ਜਿੱਤ ਪ੍ਰਰਾਪਤ ਕਰ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਦਿਵਯਮ ਸਚਦੇਵਾ ਨੇ ਅੰਡਰ-17 ਲੜਕਿਆਂ ਦਾ ਡਬਲਜ਼ ਖੇਡ ਕੇ ਸਮਰਾਲਾ ‘ਚ ਹੋਈ ਸਟੇਟ ਚੈਂਪੀਅਨਸ਼ਿਪ ਜਿੱਤੀ। ਦੂਜੇ ਪਾਸੇ ਸਮਰਾਲਾ ‘ਚ ਹੋਈ ਸਟੇਟ ਚੈਂਪੀਅਨਸ਼ਿਪ ‘ਚ ਅਨੀਸ਼ ਭਾਰਦਵਾਜ ਨੇ ਅੰਡਰ-17 ਲੜਕਿਆਂ ‘ਚ ਡਬਲ ਖੇਡ ਕੇ ਕਾਂਸੀ ਦਾ ਮੈਡਲ ਜਿੱਤਿਆ। ਦਿਵਯਮ ਨੇ ਜ਼ੀਰਕਪੁਰ ਅੰਡਰ-19 ‘ਚ ਸੀਨੀਅਰ ਤੇ ਯੂਨੀਅਰ ਸਟੇਟ ਰੈਂਕਿੰਗ ‘ਚ ਕਾਂਸੀ ਦਾ ਮੈਡਲ ਤੇ ਟੀਮ ਈਵੈਂਟ ‘ਚ ਚਾਂਦੀ ਦਾ ਮੈਡਲ ਜਿੱਤਿਆ। ਅਨੀਸ਼ ਭਾਰਦਵਾਜ ਨੇ ਯੂਨੀਅਰ ਸਟੇਟ ਚੈਂਪੀਅਨਸ਼ਿਪ ਅੰਡਰ-19 ਲੜਕੇ ਡਬਲਜ਼ ‘ਚ ਕਾਂਸੀ ਦਾ ਮੈਡਲ ਜਿੱਤਿਆ। ਉਸ ਨੇ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ‘ਚ ਸੋਨ ਤੇ ਚਾਂਦੀ ਦਾ ਮੈਡਲ ਜਿੱਤਿਆ। ਦੂਜੇ ਪਾਸੇ ਟੇਬਲ ਟੈਨਿਸ ਚੈਂਪੀਅਨਸ਼ਿਪ ‘ਚ ਅੰਡਰ-17 ਲੜਕਿਆਂ ‘ਚੋਂ ਐਕਸੀਅਨ ਦੇ ਤਨਿਸ਼ ਸ਼ਰਮਾ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਮਾਨਿਆ ਨੇ ਅੰਡਰ-17 ‘ਚ ਪਹਿਲਾ ਤੇ ਅੰਡਰ-19 ‘ਚ ਦੂਜਾ ਸਥਾਨ ਹਾਸਲ ਕੀਤਾ। ਉਸ ਨੇ ਅੌਰਤਾਂ ‘ਚੋਂ ਵੀ ਪਹਿਲਾ ਸਥਾਨ ਹਾਸਲ ਕੀਤਾ। 7ਵੀਂ ਜਮਾਤ ਦੀ ਵਿਦਿਆਰਥਣ ਸਹਿਜ ਕੌਰ ਨੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਵੱਲੋਂ ਕਰਵਾਈ ਗਈ ਪੰਜਾਬ ਫੁਟਬਾਲ ਐਸੋਸੀਏਸ਼ਨ ‘ਚ ਸਬ-ਯੂਨੀਅਰ ਗਰਲਜ਼ ਨੈਸ਼ਨਲ ਫੁਟਬਾਲ ਚੈਂਪੀਅਨਸ਼ਿਪ 2023-24 ਖੇਡੀ ਹੈ। ਇਸ ਪ੍ਰਰਾਪਤੀ ‘ਤੇ ਇੰਨੋਸੈਂਟ ਹਾਰਟਸ ਗਰੁੱਪ ਦੇ ਚੇਅਰਮੈਨ ਡਾ. ਅਨੂਪ ਬੌਰੀ ਤੇ ਗ੍ਰੀਨ ਮਾਡਲ ਟਾਊਨ ਸਕੂਲ ਦੇ ਪਿੰ੍ਸੀਪਲ ਰਾਜੀਵ ਪਾਲੀਵਾਲ ਨੇ ਜੇਤੂਆਂ ਨੂੰ ਵਧਾਈ ਦਿੱਤੀ।