IndiaHealth

ਇੱਕੋ ਪਰਿਵਾਰ ਦੇ 7 ਮੈਂਬਰਾਂ ਨੇ ਕੀਤੀ ਖੁਦਕੁਸ਼ੀ, ਮ੍ਰਿਤਕਾਂ ਦੀ ਪਛਾਣ

ਪੰਚਕੂਲਾ ਸੈਕਟਰ 27 ਵਿੱਚ ਸੋਮਵਾਰ ਦੇਰ ਰਾਤ ਇੱਕ ਪਰਿਵਾਰ ਦੇ ਸੱਤ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਲੱਗਦੇ ਹੀ ਸਥਾਨਕ ਪੁਲਿਸ ਸਟੇਸ਼ਨ ਦੇ ਡੀਪੀ ਹਿਮਾਦਰੀ ਕੌਸ਼ਿਕ ਵੀ ਤੁਰੰਤ ਮੌਕੇ ‘ਤੇ ਪਹੁੰਚ ਗਏ। ਬੇਹੋਸ਼ ਪਏ ਸਾਰੇ ਸੱਤ ਲੋਕਾਂ ਨੂੰ ਤੁਰੰਤ ਸੈਕਟਰ 26 ਦੇ ਓਜਸ ਹਸਪਤਾਲ ਲਿਜਾਇਆ ਗਿਆ, ਜਿੱਥੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਦੋਂ ਕਿ ਇੱਕ ਦੀ ਸੈਕਟਰ 6 ਦੇ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ:

ਪੁਲਿਸ ਜਾਂਚ ਵਿੱਚ ਸਾਰੇ ਮ੍ਰਿਤਕਾਂ ਦੀ ਪਛਾਣ ਹੋ ਗਈ ਹੈ। ਮ੍ਰਿਤਕਾਂ ਵਿੱਚ ਪ੍ਰਵੀਨ ਮਿੱਤਲ, ਉਸਦੇ ਪਿਤਾ ਦੇਸ਼ਰਾਜ ਮਿੱਤਲ, ਮਾਂ ਅਤੇ ਪਤਨੀ ਦੇ ਨਾਲ ਤਿੰਨ ਬੱਚੇ (ਦੋ ਧੀਆਂ ਅਤੇ ਇੱਕ ਪੁੱਤਰ) ਸ਼ਾਮਲ ਹਨ। ਸ਼ੁਰੂਆਤੀ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਰਿਵਾਰ ਮੂਲ ਰੂਪ ਵਿੱਚ ਉੱਤਰਾਖੰਡ ਦਾ ਰਹਿਣ ਵਾਲਾ ਹੈ ਅਤੇ ਲੰਬੇ ਸਮੇਂ ਤੋਂ ਪੰਚਕੂਲਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।

Back to top button