ਜਲੰਧਰ, ਐਚ ਐਸ ਚਾਵਲਾ।
ਸ. ਗੁਰਸ਼ਰਨ ਸਿੰਘ ਸੰਧੂ , IPS , ਕਮਿਸ਼ਨਰ ਪੁਲਿਸ , ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ , PS , DCP – Inv , ਜੀ ਦੀ ਨਿਗਰਾਨੀ ਹੇਠ ਸ਼੍ਰੀ ਜਗਜੀਤ ਸਿੰਘ ਸਰੋਆ , PPS , ADCP – Inv ਅਤੇ ਪਰਮਜੀਤ ਸਿੰਘ , PPS ACP – Detective ਦੀ ਯੋਗ ਕਾਰਵਾਈ ਹੇਠ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ ਕਮਰਸ਼ੀਅਲ ਮਾਤਰਾ ਵਿੱਚ 01 ਕਿਲੋ ਹੈਰੋਇਨ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਮਿਤੀ 28-08-2022 ਨੂੰ CIA STAFF – 1 ਦੀ ਪੁਲਿਸ ਟੀਮ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਦੀ ਅਗਵਾਈ ਹੇਠ ਬ੍ਰਾਏ ਗਸ਼ਤ ਕਰਦੀ ਹੋਈ ਵਿਕਾਸਪੁਰੀ ਮੁਹੱਲਾ ਤੋ ਅੰਗੂਰਾ ਵਾਲੀਆਂ ਵੇਲਾਂ ਮੇਨ ਰੋਡ ਦੋਆਬਾ ਚੌਕ ਵਾਲੀ ਸਾਇਡ ਨੂੰ ਜਾ ਰਹੀ ਸੀ ਤਾਂ ਮੇਨ ਰੋਡ ਤੇ ਥੋੜਾ ਪਿੱਛੇ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ । ਜਿੱਥੇ ਮੇਨ ਰੋਡ ਵਾਲੀ ਸਾਇਡ ਤਰਫੋਂ ਇੱਕ ਮੋਨਾ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ । ਜੋ ਪੁਲਿਸ ਪਾਰਟੀ ਨੂੰ ਵੇਖ ਕੇ ਆਪਣੇ ਲੋਕ ਨਾਲ ਬੰਨੀ ਹੋਈ ਚੀਜ਼ ਨੂੰ ਵਪਾਉਣ ਦੀ ਕੋਸ਼ਿਸ਼ ਕਰਦੇ ਹੋਏ ਯਕਦਮ ਪਿੱਛੇ ਨੂੰ ਮੁੜ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲਗਾ । ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਅਤੇ ਜਿਸ ਨੇ ਆਪਣਾ ਨਾਮ ਗਗਨਦੀਪ ਸਿੰਘ ਪੁੱਤਰ ਰਾਜ ਸਿੰਘ ਵਾਸੀ ਨਿਆਮੀ ਵਾਲਾ ਰੋਡ ਪਿੰਡ ਗੰਗਸਰ ਜੈਤੋ ਜਿਲਾ ਫਰੀਦਕੋਟ ਦੱਸਿਆ।
ਜਿਸ ਨੂੰ ਜਲੰਧਰ ਆਉਣ ਬਾਰੇ ਪੁੱਛਿਆ ਗਿਆ ਪਰ ਉਹ ਕੋਈ ਤੱਸਲੀ – ਬਖਸ਼ ਜਵਾਬ ਨਹੀਂ ਦੇ ਸਕਿਆ । ਜਿਸਤੇ ਮੌਕਾ ਪਰ ਸ੍ਰੀ ਪਰਮਜੀਤ ਸਿੰਘ , PPS ACP – Detective ਕਮਿਸ਼ਨਰੇਟ ਜਲੰਧਰ ਜੀ ਨੂੰ ਬੁਲਾਇਆ ਜਿਨਾਂ ਦੀ ਹਾਜਰੀ ਵਿੱਚ ਕਾਬੂ ਸ਼ੁਦਾ ਸ਼ਖਸ ਗਗਨਦੀਪ ਸਿੰਘ ਦੇ ਲੋਕ ਨਾਲ ਬੰਨੇ ਹੋਏ ਪੀਲੇ ਰੰਗ ਦੀ ਕੱਪੜੇ ਵਿੱਚੋਂ ਇੱਕ ਪਲਾਸਟਿਕ ਦੇ ਲਿਫਾਫੇ ਨੂੰ ਖੋਲ ਕੇ ਚੈਕ ਕਰਨ ਤੇ ਉਸ ਵਿਚੋਂ 01 ਕਿਲੋ ਹੈਰੋਇਨ ਬ੍ਰਾਮਦ ਹੋਈ । ਜਿਸਤੇ ਦੋਸ਼ੀ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ 8 ਜਲੰਧਰ ਵਿਖੇ ਮੁਕੱਦਮਾ ਨੰਬਰ 221 ਮਿਤੀ 28-08-2022 ਅ / ਧ 21 NDPS ACT ਦਰਜ ਰਜਿਸਟਰ ਕੀਤਾ ਗਿਆ।
ਦੋਸ਼ੀ ਨੂੰ ਅੱਜ ਮਿਤੀ 29-08-2022 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਦੇ ਫਾਰਵਡ / ਬੈਕਵਰਡ ਲਿੰਕੇਜ ਚੈਕ ਕਰਕੇ ਇਸਦੇ ਸਾਥੀ ਸਮਗਲਰਾਂ ਨੂੰ ਮੁਕਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੋ ਨਸ਼ਾ ਸਮਗਲਰਾਂ ਦੀ ਚੈਨ ਬਰੇਕ ਕੀਤੀ ਜਾ ਸਕੇ।