

ਇੱਕ ਵਾਰ ਫਿਰ ਹੋਈ ਜਲੰਧਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੰਗਤਾਂ ਚ ਰੋਸ….🤭
ਅਮਨਦੀਪ ਸਿੰਘ/ S S ਚਾਹਲ
ਅੱਜ ਜਲੰਧਰ ਦੇ ਅਰਬਨ ਸਟੇਟ ਇਲਾਕੇ ਦੇ ਇੱਕ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਗਈ ਜਿਸਦੀ ਸਾਨੂੰ ਅੱਜ ਸਵੇਰੇ ਜਾਣਕਾਰੀ ਮਿਲੀ। ਉਪਰੰਤ ਸਾਰੇ ਸਿੰਘ ਉਸ ਮੌਕੇ ਤੇ ਪਹੁੰਚ ਗਏ ਅਤੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਮਾਲੂਮ ਨਾ ਹੋ ਸਕਿਆ ਕੀ ਇਹ ਘਟਨਾ ਨੂੰ ਕਿਸੇ ਨੇ ਅੰਜਾਮ ਦਿੱਤਾ ਹੈ। ਇਸ ਘਰ ਵਿੱਚ ਹੋਰ ਵੀ ਕਿਰਾਏਦਾਰ ਅਤੇ ਕੰਮਕਾਰ ਵਾਲੇ ਲੋਗ ਰਹਿੰਦੇ ਸਨ ਜਿਨਾਂ ਨੂੰ ਪੁਲਿਸ ਨੇ ਸ਼ੱਕ ਦੇ ਬਿਨਾ ਤੇ ਗਿਰਫਤ ਵਿੱਚ ਲੈ ਲਿਆ ਹੈ ਅਸੀਂ ਮੌਕੇ ਤੇ ਮਹਾਰਾਜ ਦੇ ਸਰੂਪ ਨੂੰ ਨਜਦੀਕ ਦੇ ਗੁਰੂ ਘਰ ਵਿੱਚ ਪਹੁੰਚਦਾ ਕਰਕੇ ਉਪਰੰਤ ਐਫ.ਆਈ.ਆਰ. ਦਰਜ ਕਰਾਉਣ ਲਈ ਪੁਲਿਸ ਥਾਣੇ ਪਹੁੰਚੇ। ਜਿੱਥੇ ਵੱਖ ਵੱਖ ਜਥੇਬੰਦੀਆਂ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਲੈਂਦੇ ਹੋਏ ਅਗਲੀ ਤਰੀਕ 2 ਜੁਲਾਈ ਨੂੰ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਇੱਕ ਇਕੱਤਰਤਾ ਸਦੀ ਗਈ ਹੈ ਜਿਸ ਵਿੱਚ ਸਮੂਹ ਜਥੇਬੰਦੀਆਂ ਅਤੇ ਸਿੱਖ ਨੌਜਵਾਨਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਇਹੋ ਜਿਹੀਆਂ ਘਟਨਾਵਾਂ ਨੂੰ ਅੱਗੋਂ ਰੋਕਣ ਦੇ ਯਤਨ ਹੋ ਸਕਣ। ਅਸੀਂ ਆਸ ਕਰਦੇ ਹਾਂ ਕਿ ਸਾਰੇ ਜਾਗਰੂਕ ਅਤੇ ਸੂਝਵਾਨ ਪੰਥ ਦਰਦੀ ਉਸ ਮੌਕੇ ਤੇ ਆਪਣੇ ਕੀਮਤੀ ਸੁਝਾਅ ਲੈ ਕੇ ਜਰੂਰ ਪਹੁੰਚਣ ਤਾਂ ਜੋ ਅਸੀਂ ਘੱਟੋ ਘੱਟ ਜਲੰਧਰ ਸ਼ਹਿਰ ਵਿੱਚ ਇਹੋ ਜਿਹੀਆਂ ਘਟਨਾਵਾਂ ਨੂੰ ਹੋਣ ਤੋਂ ਰੋਕ ਸਕੀਏ।
ਹਰਜਿੰਦਰ ਸਿੰਘ ਜਿੰਦਾ ਆਵਾਜ਼ ਏ ਕੌਮ
