ਉਹੀ ਹੋਇਆ ਜੋ ਬਾਦਲ ਚਾਹੁੰਦਾ….. ਹਰਸਿਮਰਤ ਕੌਰ ਬਣੂ ?
ਉਹੀ ਹੋਇਆ ਜੋ ਬਾਦਲ ਚਾਹੁੰਦਾ....ਹਰਸਿਮਰਤ ਕੌਰ ਬਣੂ .?

ਉਹੀ ਹੋਇਆ ਜੋ ਬਾਦਲ ਚਾਹੁੰਦਾ…..ਹਰਸਿਮਰਤ ਕੌਰ ਬਣੂ?
ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਣ ਜਾ ਰਹੀ ਪ੍ਰਧਾਨ ਦੀ ਚੋਣ ਨਹੀਂ ਬਲਕਿ ਬਾਦਲ ਦੇ ਮਨਸੂਬਿਆਂ ਚੋਂ ਕਾਮਯਾਬ ਹੋਣ ਦਾ ਜਸ਼ਨ ਮਨਾਇਆ ਜਾ ਰਿਹਾ। ਪ੍ਰਧਾਨ ਤਾਂ ਪਹਿਲਾਂ ਵੀ ਸੁਖਬੀਰ ਬਾਦਲ ਸੀ ਜਦੋਂ ਪਿੱਛਲੇ ਦਿਨੀਂ ਮਨੋਰੰਜਨ ਕਾਲੀਆ ਘਰ ਉਹਨੇ ਕਿਹਾ ਵੀ ਕਿ ਮੇਰੇ ਤੇ ਹਮਲੇ ਵੇਲੇ ਪੁਲਿਸ ਕਮਿਸ਼ਨਰ ਨਹੀਂ ਸੀ ਆਇਆ ਮੈ 3 ਘੰਟੇ ਬੈਠਾ ਰਿਹਾ। ਇੱਕ ਪਾਰਟੀ ਪ੍ਰੈਸੀਡੈਂਟ ਤੇ ਸਾਬਕਾ ਡਿਪਟੀ cm ਹੋਵੇ ਉਸ ਨਾਲ ਇਹ ਹਾਲ ਹੋਇਆ। ਬਾਕੀ ਸਾਡੇ ਕਾਲੀਆ ਜੀ ਨਾਲ ਪਹਿਲਾਂ ਗੁੱੜੇ ਰਿਸ਼ਤੇ ਸੀ। ਹੁਣ ਵੀ ਨੇ ਦਾ ਮਤਲੱਬ ਤੁਸੀਂ ਸਮਝਦੇ ਹੋ।
ਪਰ ਇੱਥੇ ਏ ਸੋਚਣ ਵਾਲੀ ਗੱਲ ਹੈ ਅਗਲੇ ਦਿਨ ਮਜੀਠੀਏ ਕਾਲੀਆ ਘਰ ਪੁੱਜ ਕੇ ਮੀਡੀਆ ਨੂੰ ਕਿਹਾ ਕਾਲੀਆ ਜੀ 2 ਵਾਰ ਕੈਬਨਿਟ ਮੰਤਰੀ ਰਹੇ ਉਹਨਾਂ ਕੋਲ ਜੋ ਮਹਿਕਮਾ ਸੀ ਕਾਲੀਆ ਜੀ ਡਿਪਟੀ CM ਦੀ ਪਾਵਰ ਰੱਖਦੇ ਸਨ।
ਹੁਣ ਇੱਕ ਸਰਕਾਰ ਵਿੱਚ 2/ 2 ਡਿਪਟੀ CM ਕਦੋ ਰਹੇ? ਇੱਥੇ ਜਾਂ ਬਾਦਲ ਝੂਠ ਬੋਲ ਰਹੇ ਜਾਂ ਮਜੀਠੀਆ? ਚਲੋ ਛੱਡੋ ਆਉ ਹੁਣ ਅੱਜ ਇਜਲਾਸ ਦੇ ਮੁੱਦੇ ਤੇ!
ਅੱਜ ਇਜਲਾਸ ਵਿੱਚ ਏ ਸਾਬਿਤ ਜਰੂਰ ਹੋਵੇਗਾ ਕਿ ਬਾਦਲ ਭਗਤ ਕਿੰਨੇ ਨੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾਉਣਗੇ?
ਜੇ ਅੱਜ ਰਸਮੀ ਤੋਰ ਤੇ ਸੁਖਬੀਰ ਨੂੰ ਪ੍ਰਧਾਨ ਬਣਾ ਵੀ ਦੇਂਦੇ ਨੇ ਮੇਰੇ ਖਿਆਲ ਜਿਵੇਂ ਪਹਿਲਾਂ ਚੱਲ ਰਿਹਾ ਉਦਾਂ ਚੱਲਦਾ ਰਹੇਗਾ ਜਿਹੜੇ ਇੱਕ ਦੋ MLA ਹੈਗੇ ਉਹ ਵੀ ਆਪਣਾ ਵਜੂਦ ਤਖਤ ਨਾਲ ਮੱਥਾ ਲਾਉਣ ਵਾਲੇ ਦਾ ਸਾਥ ਦੇ ਗਵਾ ਲੈਣਗੇ।ਇਸ ਕਰਕੇ ਅੱਜ ਨਵਾਂ ਕੰਮ ਏ ਕੀਤਾ ਜਾ ਸੱਕਦਾ ਜੇ ਸੂਤਰਾਂ ਦੀ ਮੰਨੀਏ ਤੇ ਬੀਬਾ ਹਰਸਿਮਰਤ ਕੌਰ ਪ੍ਰਧਾਨ ਬਣ ਸੱਕਦੇ ਹਨ।
ਦਲਜੀਤ ਚੀਮਾ ਨੇ ਪਿੱਛਲੇ ਦਿਨੀਂ PC ਕਰ ਕਿਹਾ 27 ਲੱਖ 68000/ 270 ਦੀ ਭਰਤੀ ਹੋਈ ਹੈ। ਜਿਹਨਾਂ ਦੇ ਪਰੂਫ ਸਮੇਤ ਡਾਟਾ ਪਾਰਟੀ ਦਫਤਰ ਵਿੱਚ ਹੈ।
ਫਿਰ ਕਿਸੇ ਵੀ ਕੌਮਨ ਥਾਂ ਜਾਂ ਫਿਰ ਅਕਲ ਵਰਤਦੇ ਜੇ ਸੱਚੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਉਹ ਸਾਰੇ ਮੈਂਬਰ ਵਿੱਚੋ ਇੱਕ ਹਿੱਸਾ ਹੀ ਬੁਲਾ ਉੱਥੇ ਸੰਗਤਾਂ ਕੋਲੋਂ ਪ੍ਰਧਾਨ ਦੀ ਪ੍ਰਵਾਨਗੀ ਲੈ ਲੈਂਦੇ?
ਹਵਾ ਵਿੱਚ ਹੀ 27 ਲੱਖ ਦੀ ਭਰਤੀ ਕਹਿ ਰਹੇ ਨੇ? ਕਿਉਂ ਕਿ ਪਹਿਲਾਂ PC ਕਰ ਇਹਨਾਂ ਕਿਹਾ ਸੀ 31ਲੱਖ ਦੀ ਭਰਤੀ ਹੋ ਚੁੱਕੀ ਹੈ ਦੱਸ ਹਜਾਰ ਕਾਪੀਆਂ ਹੋਰ ਛਪਣੀਆਂ ਭੇਜੀਆਂ ਨੇ ਘੱਟ ਗਈਆਂ ਸੀ। ਸਾਰੀ ਭਰਤੀ ਕਾਪੀਆਂ ਬੋਰੀਆਂ ਭਰ ਭਰ ਦਫਤਰ ਪਈਆਂ ਨੇ।
ਹੁਣ ਕਹਿੰਦੇ 27ਲੱਖ ਵਾਪਿਸ ਆਈਆਂ? ਜਿਹੜੀਆਂ ਵਾਪਿਸ ਨਹੀਂ ਆਈਆਂ ਉਸਦੇ ਪੈਸੇ ਕਿੱਥੇ ਗਏ ਕਿਉਂ ਕਿ ਤੁਸੀਂ ਤਾਂ 27ਲੱਖ ਦੇ ਪੈਸੇ ਮੀਡੀਆ ਸਾਹਮਣੇ ਬੈੰਕ ਵਿੱਚ ਜਮਾਂ ਕਰਾਏ ਕਿਹਾ?
ਦੇਖੌ ਬਾਕੀ ਰੱਬ ਰਾਖਾ ਇਹੋ ਜਿਹੇ ਲੀਡਰਾਂ ਦਾ 😂
✍️ ਸਟਾਫ ਰਿਪੋਰਟ