
ਹੰਸ ਰਾਜ ਮਹਿਲਾ ਮਹਾਵਿਦਿਆਲਾ ਦੀਆਂ ਬੀਐੱਸਸੀ (ਆਈਟੀ) ਸਮੈਸਟਰ-3 ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ ਗਈ ਪ੍ਰਰੀਖਿਆ ਵਿਚ ਯੂਨੀਵਰਸਿਟੀ ਪੁਜ਼ੀਸ਼ਨਾਂ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕੋਮਲ ਨੇ 300 ‘ਚੋਂ 252 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਜੈਸਮੀਨ ਕੌਰ ਨੇ 244 ਅੰਕਾਂ ਨਾਲ ਪੰਜਵਾਂ ਸਥਾਨ ਅਤੇ ਪਲਕ ਸ਼ਰਮਾ ਨੇ 243 ਅੰਕਾਂ ਨਾਲ ਛੇਵਾਂ ਸਥਾਨ ਹਾਸਲ ਕੀਤਾ। ਪਿੰ੍ਸੀਪਲ ਪੋ੍. ਅਜੇ ਸਰੀਨ ਨੇ ਵਿਦਿਆਰਥਣਾਂ ਅਤੇ ਵਿਭਾਗ ਮੁਖੀ ਡਾ. ਸੰਗੀਤਾ ਅਰੋੜਾ ਨੂੰ ਵਧਾਈ ਦਿੱਤੀ।