
ਜਲੰਧਰ ਐੱਚਐੱਮਵੀ ਵਿਖੇ ਪਿੰ੍ਸੀਪਲ ਪੋ੍. ਅਜੇ ਸਰੀਨ ਦੀ ਯੋਗ ਅਗਵਾਈ ਹੇਠ ਸੈਸ਼ਨ ਦੇ ਆਗਾਜ਼ ਲਈ ਹਵਨ ਕਰਵਾਇਆ ਗਿਆ। ਇਸ ਮੌਕੇ ਮਾਇਰ ਪਰਿਵਾਰ ਸਮੇਤ ਜਸਟਿਸ (ਰਿਟਾ.) ਐੱਨ.ਕੇ. ਸੂਦ, ਕੁੰਦਨ ਲਾਲ ਅਗਰਵਾਲ, ਸੁਰਿੰਦਰ ਸੇਠ, ਅਜੇ ਗੋਸਵਾਮੀ, ਐੱਸਪੀ ਸਹਿਦੇਵ, ਸੁਧੀਰ ਸ਼ਰਮਾ, ਡਾ. ਪਵਨ ਗੁਪਤਾ, ਸਰਦਾਰ ਗੁਰਚਰਨ ਸਿੰਘ (ਪੀਐੱਨਬੀ) ਤੇ ਦਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਐੱਸਐੱਨ ਮਾਇਰ ਦੀ ਯਾਦ ‘ਚ ਉਨਾਂ੍ਹ ਦੇ ਪਰਿਵਾਰ ਵੱਲੋਂ ਪੁਨਰਨਿਰਮਿਤ ਯੋਗਸ਼ਾਲਾ ਦਾ ਉਦਘਾਟਨ ਕੀਤਾ ਗਿਆ। ਨਵੇਂ ਸੈਸ਼ਨ ਦੇ ਆਗਾਜ਼ ਦੇ ਸੰਬੰਧ ‘ਚ ਪਿੰ੍ਸੀਪਲ ਪੋ੍. ਅਜੇ ਸਰੀਨ ਲੋਕਲ ਐਡਵਾਈਜ਼ਰੀ ਕਮੇਟੀ ਦੇ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ, ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦਾ ਸਵਾਗਤ ਕੀਤਾ। ਇਸ ਮੌਕੇ ‘ਤੇ ਕੀਤੀ ਗਈ ਸਮੂਹਿਕ ਪ੍ਰਰਾਰਥਨਾ ਦੇ ਨਤੀਜੇ ਵਜੋਂ ਸੰਸਥਾ ਨੂੰ ਹੋਰ ਨਵੇਂ ਕੀਰਤੀਮਾਨ ਸਥਾਪਤ ਕਰਨ ਦੀ ਕਾਮਨਾ ਕੀਤੀ।