
ਪੀਸੀਐੱਮਐੱਸਡੀ ਕਾਲਜ ਫ਼ਾਰ ਵਿਮੈਨ ਵਿਖੇ 46ਵੀਂ ਕਨਵੋਕੇਸ਼ਨ ਕਰਵਾਈ ਗਈ। ਡਾ. ਪਲਵਿੰਦਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਮੁੱਖ ਮਹਿਮਾਨ ਸਨ, ਜਿਨ੍ਹਾਂ ਨੇ ਸੈਸ਼ਨ 2019-20, 2020-21, 2021-22 ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਗਵਰਨਿੰਗ ਬਾਡੀ ਦੇ ਪ੍ਰਧਾਨ ਨਰੇਸ਼ ਕੁਮਾਰ ਬੁਧੀਆ, ਸੀਨੀਅਰ ਮੀਤ ਪ੍ਰਧਾਨ ਵਿਨੋਦ ਦਾਦਾ, ਰਾਕੇਸ਼ ਦਾਦਾ, ਸਤੀਸ਼ ਦਾਦਾ, ਟੀਐੱਨ ਲਾਮਾ, ਰਮਨ ਬੁਧੀਆ, ਪਰਵੀਨ ਦਾਦਾ, ਪਰਮੋਦ ਚੋਪੜਾ, ਕਾਲਜ ਪਿ੍ਰੰਸੀਪਲ ਡਾ. ਪੂਜਾ ਪਰਾਸ਼ਰ, ਸਮਾਗਮ ਦੇ ਇੰਚਾਰਜ ਉਜਲਾ ਦਾਦਾ ਜੋਸ਼ੀ, ਰੇਨੂੰ ਟੰਡਨ, ਹੈੱਡ ਗਰਲ ਤੇ ਵਾਈਸ ਹੈੱਡ ਗਰਲ ਨੇ ਮੁੱਖ ਮਹਿਮਾਨ ਦਾ ਫੁੱਲਾਂ ਨਾਲ ਸਵਾਗਤ ਕੀਤਾ ਤੇ ਸ਼ਮ੍ਹਾਂ ਰੋਸ਼ਨ ਕਰਨ ਦੀ ਰਸਮ ਅਦਾ ਕੀਤੀ। ਪਿੰ੍ਸੀਪਲ ਡਾ. ਪੂਜਾ ਪਰਾਸ਼ਰ ਨੇ ਸਾਰੇ ਪਤਵੰਤਿਆਂ ਦਾ ਰਸਮੀ ਸਵਾਗਤ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਕਾਲਜ ਦੀ ਸਾਲਾਨਾ ਰਿਪੋਰਟ ਦਾ ਵੇਰਵਾ ਪੜ੍ਹ ਕੇ ਸੁਣਾਇਆ। ਉਨ੍ਹਾਂ ਨੇ ਅਕਾਦਮਿਕ, ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਵਰਗੇ ਵੱਖ-ਵੱਖ ਖੇਤਰਾਂ ਵਿਚ ਕਾਲਜ ਦੀਆਂ ਪ੍ਰਰਾਪਤੀਆਂ ਬਾਰੇ ਚਾਨਣਾ ਪਾਇਆ। ਮੁੱਖ ਮਹਿਮਾਨ ਨੇ 46ਵੀਂ ਕਨਵੋਕੇਸ਼ਨ ਦੇ ਆਰੰਭ ਦਾ ਐਲਾਨ ਕੀਤਾ। ਐੱਮਕਾਮ, ਐੱਮਐੱਸਸੀ ਫੈਸ਼ਨ ਡਿਜ਼ਾਈਨਿੰਗ, ਐੱਮਬੀਆਈਈਟੀ, ਐੱਮਐੱਸਸੀ ਕੰਪਿਊਟਰ ਸਾਇੰਸ, ਐੱਮਐੱਸਸੀ ਆਈਟੀ, ਐੱਮਐੱਸਸੀ ਐੱਫਡੀ, ਬੀਏ ਆਨਰਜ਼, ਬੀਏ, ਬੀਕਾਮ, ਬੀਕਾਮ ਵਿੱਤੀ ਸੇਵਾਵਾਂ, ਬੀਐੱਸਸੀ ਇਕਨਾਮਿਕਸ, ਬੀਐੱਸਸੀ ਕੰਪਿਊਟਰ ਸਾਇੰਸ, ਬੀਐੱਸਸੀ ਨਾਨ-ਮੈਡੀਕਲ, ਬੀਐੱਸਸੀ ਫੈਸ਼ਨ ਡਿਜ਼ਾਈਨਿੰਗ, ਬੀਸੀਏ, ਬੀਕਾਮ ਆਨਰਜ਼, ਬੀਵੋਕ ਵੈੱਬ ਡਿਜ਼ਾਈਨਿੰਗ ਐਂਡ ਡਿਵੈੱਲਪਮੈਂਟ ਤੇ ਬੀਵੋਕ ਫੈਸ਼ਨ ਡਿਜ਼ਾਈਨਿੰਗ ਤੇ ਉਤਪਾਦ ਨੂੰ ਡਿਗਰੀਆਂ ਤਕਸੀਮ ਕੀਤੀਆਂ ਗਈਆਂ। ਕੁੱਲ 623 ਡਿਗਰੀਆਂ ਦਿੱਤੀਆਂ ਗਈਆਂ ਸਨ। ਡਿਗਰੀਆਂ ਵੰਡਣ ਮਗਰੋਂ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਤੇ ਹੋਰ ਮੌਕੇ ਹਾਸਲ ਕਰਨ ਲਈ ਕਿਹਾ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਪਿੰ੍ਸੀਪਲ ਤੇ ਸਮਾਗਮ ਦੇ ਇੰਚਾਰਜਾਂ ਨੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸੇਠ ਹੁਕਮ ਚੰਦ ਸਕੂਲ, ਨਿਊ ਪੇ੍ਮ ਨਗਰ ਦੇ ਪਿੰ੍ਸੀਪਲ ਮਮਤਾ ਬਹਿਲ ਤੇ ਸਦਾ ਸੁਖ ਚੋਪੜਾ ਸਕੂਲ ਦੇ ਪਿੰ੍ਸੀਪਲ ਨਿਸ਼ੀ ਰਾਜਪੂਤ ਨੇ ਵੀ ਸ਼ਿਰਕਤ ਕੀਤੀ।