JalandharPunjab

ਜਲੰਧਰ ਦੀ AGI Infra Limited ਰੀਅਲ ਅਸਟੇਟ ਕੰਪਨੀ ਫੋਰਬਸ ਦੀ ‘Billion Dollar’ ਸੂਚੀ ‘ਚ ਸ਼ਾਮਲ

Jalandhar's AGI Infra Limited real estate company included in Forbes' 'Billion Dollar Company' list

ਜਲੰਧਰ ਦੀ ਰੀਅਲ ਅਸਟੇਟ ਕੰਪਨੀ ਏਜੀਆਈ ਇਨਫਰਾ ਲਿਮਟਿਡ ਨੂੰ ਫੋਰਬਸ ਦੀ ‘ਬਿਲੀਅਨ ਡਾਲਰ ਕੰਪਨੀ’ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿਚ ਏਸ਼ੀਆ-ਪ੍ਰਸ਼ਾਂਤ ਖੇਤਰ ਦੀਆਂ ਕੁੱਲ 20 ਹਜ਼ਾਰ ਕੰਪਨੀਆਂ ਵਿਚੋਂ ਉਨ੍ਹਾਂ 200 ਕੰਪਨੀਆਂ ਨੂੰ ਲਿਆ ਗਿਆ ਹੈ ਜੋ ਇਕ ਸਾਲ ਵਿਚ 10 ਮਿਲੀਅਨ ਡਾਲਰ ਦਾ ਕਾਰੋਬਾਰ ਕਰਦੀਆਂ ਹਨ। ਏਜੀਆਈ ਇਨਫਰਾ ਪੰਜਾਬ ਦੀ ਸੱਤਵੀਂ ਕੰਪਨੀ ਹੈ, ਜਿਸਦਾ ਨਾਮ “ਫੋਰਬਸ ਸੂਚੀ” ਵਿਚ ਸ਼ਾਮਲ ਕੀਤਾ ਗਿਆ ਹੈ।

 

AGI Infra Limited ਲਈ ਇਹ ਇਕ ਵੱਡੀ ਸਫਲਤਾ ਹੈ। AGI Infra Limited, ਸੁਖਦੇਵ ਸਿੰਘ ਖਿੰਡਾ ਦੁਆਰਾ 2005 ਵਿਚ ਸ਼ੁਰੂ ਕੀਤੀ ਗਈ, ਇਕ ਰੀਅਲ ਅਸਟੇਟ ਅਤੇ ਰਿਹਾਇਸ਼ੀ ਉਸਾਰੀ ਕੰਪਨੀ ਹੈ, ਜਿਸ ਦੀ ਸਾਲਾਨਾ ਆਮਦਨ 30 ਮਿਲੀਅਨ ਅਮਰੀਕੀ ਡਾਲਰ ਹੈ, ਨੈੱਟ ਪ੍ਰੋਫਿਟ 6 ਮਿਲੀਅਨ ਅਮਰੀਕੀ ਡਾਲਰ ਹੈ ਅਤੇ 62 ਮਿਲੀਅਨ ਅਮਰੀਕੀ ਡਾਲਰ ਦੀ ਮਾਰਕੀਟ ਵੈਲਿਊ ਹੈ।

Related Articles

Back to top button