
ਪੁਲਿਸ ਇੱਕ ਵਾਰ ਫਿਰ ਆਪਣੇ ਘਟੀਆ ਕਾਰਨਾਮੇ ਨੂੰ ਲੈ ਕੇ ਚਰਚਾ ਵਿੱਚ ਹੈ। ਖਾਕੀ ਇਸ ਵਾਰ ਸਮੂਹਕ ਬਲਾਤਕਾਰ (Gangrape) ਦੇ ਦੋਸ਼ਾਂ ਨਾਲ ਦਾਗੀ ਵਿਖਾਈ ਦੇ ਰਹੀ ਹੈ। ਘਟਨਾ ਮੰਡੀ ਗੋਬਿੰਦਗੜ੍ਹ ਦੀ ਹੈ, ਜਿਥੇ ਇੱਕ ਔਰਤ ਨੇ 3 ਪੁਲਿਸ ਮੁਲਾਜ਼ਮਾਂ ਸਮੇਤ 5 ਲੋਕਾਂ ਉਪਰ ਸਮੂਹਿਕ ਬਲਾਤਕਾਰ (Rape) ਦੇ ਦੋਸ਼ ਲਾਏ ਹਨ। ਔਰਤ ਦਾ ਕਹਿਣਾ ਹੈ ਕਿ ਕਥਿਤ ਦੋਸ਼ੀਆਂ ਨੇ ਉਸ ਨਾਲ ਘਰ ਛੱਡਣ ਦੇ ਬਹਾਨੇ ਨਸ਼ਾ ਵਾਲੀ ਕੋਈ ਚੀਜ਼ ਪਿਲਾ ਕੇ ਬਲਾਤਕਾਰ ਕੀਤਾ। ਇਸ ਦੌਰਾਨ ਮੁਲਜ਼ਮਾਂ ਨੇ ਉਸ ਦੀ ਵੀਡੀਓ ਵੀ ਬਣਾ ਲਈ ਅਤੇ ਫਿਰ ਵੀਡੀਓ ਵਿਖਾ ਕੇ ਵਾਰ-ਵਾਰ ਬਲੈਕਮੇਲ ਕਰਕੇ ਸਮੂਹਿਕ ਬਲਾਤਕਾਰ ਕਰਦੇ ਰਹੇ। ਔਰਤ ਨੇ ਕਿਹਾ ਕਿ ਉਸ ਨੂੰ ਵੀਡੀਓ ਵਿਖਾ ਕੇ ਧਮਕੀ ਦਿੱਤੀ ਜਾਂਦੀ ਸੀ ਕਿ ਜੇਕਰ ਉਸ ਨੇ ਅਜਿਹਾ ਨਾ ਕੀਤਾ ਤਾਂ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ।