
ਲੁਧਿਆਣਾ ਦੇ ਹੈਬੋਵਾਲ ਇਲਾਕੇ ਦੇ ਵਿੱਚ ਬੁਲੇਟ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਬੁਲੇਟ ਚੋਰੀ ਕਰਨ ਲਈ ਚੋਰ ਐਸਯੂਵੀ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ।
ਇਸ ਪੂਰੀ ਵਾਰਦਾਤ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿਚ ਸਕਾਰਪੀਓ ਸਵਾਰ ਕੁਝ ਨੌਜਵਾਨ ਬੁਲੇਟ ਮੋਟਰਸਾਈਕਲ ਖੜਾ ਵੇਖ ਕੇ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਨੇ ਅਤੇ ਫਿਰ ਉਸ ਦਾ ਲੋਕ ਖੁੱਲ੍ਹ ਕੇ ਲੈ ਕੇ ਫ਼ਰਾਰ ਹੋ ਜਾਂਦੇ ਹਨ। ਸੀਸੀਟੀਵੀ ਵਿੱਚਗੱਡੀ ਦਾ ਨੰਬਰ ਵੀ ਦੇਖਿਆ ਗਿਆ ਹੈ ਜੋ ਕਿ pb29 ਹੈ।
ਇਸ ਚੋਰੀ ਦੀ ਵਾਰਦਾਤ ਤੋਂ ਬਾਅਦ ਬੁਲੇਟ ਦੇ ਮਾਲਕ ਸੰਦੀਪ ਨੇ ਪੁਲਿਸ ਕੋਲ ਚੋਰੀ ਦੀ ਰਿਪੋਰਟ ਲਿਖਾਈ ਹੈ। ਸੰਦੀਪ ਨੇ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਆਪਣੇ ਦੋਸਤ ਨੂੰ ਦਿੱਤਾ ਸੀ ਜੋ ਕਿ ਹੈਬੋਵਾਲ ਦੇ ਅੰਬੈਸਡਰ ਹੋਟਲ ਗਿਆ ਅਤੇ ਫਿਰ ਉੱਥੇ ਜਾ ਕੇ ਉਸ ਨੇ ਬੁਲੇਟ ਖੜ੍ਹਾ ਕਰ ਦਿੱਤਾ ਕੁਝ ਨੌਜਵਾਨ ਸਕਾਰਪੀਓ ਗੱਡੀ ਦੇ ਵਿੱਚ ਬੈਠ ਕੇ ਆਏ ਅਤੇ ਉਨ੍ਹਾਂ ਨੇ ਬੁਲੇਟ ਚੋਰੀ ਕਰ ਲਿਆ।
ਇਸ ਪੂਰੀ ਵਾਰਦਾਤ ਦੀ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਚੋਰ ਕਿਸ ਤਰ੍ਹਾਂ ਬੁਲੇਟ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ।