ਮਹਿੰਤਪੁਰ ਨੇੜਲੇ ਪਿੰਡ ਉਮਰਵਾਲ ਬਿੱਲਾ ਰੋਡ ‘ਤੇ ਕਾਨਵੈਂਟ ਸਕੂਲ ‘ਚ ਘਿਨਾਉਣੀ ਹਰਕਤ ਹੋਈ। ਇੱਥੇ ਇਕ ਵਿਅਕਤੀ ਬਾਥੂਰਮ ‘ਚੋਂ ਮੋਬਾਈਲ ‘ਤੇ ਲੜਕੀਆਂ ਦੀ ਵੀਡੀਓ ਬਣਾਉਂਦਾ ਸੀ, ਜਿਸ ਕਰਕੇ ਲੋਕਾਂ ਨੇ ਸਕੂਲ ‘ਚ ਪਹੁੰਚ ਕੇ ਸਕੂਲ ਸਟਾਫ ਖਿਲਾਫ ਪ੍ਰਦਰਸ਼ਨ ਕੀਤਾ। ਇਸ ਮੌਕੇ ਡੀਐਸਪੀ ਓਂਕਾਰ ਸਿੰਘ ਬਰਾੜ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੱਡੀ ਖ਼ਬਰ: ਵਿਜੀਲੈਂਸ ਵਲੋਂ ਏਡੀਸੀ ਵਿਕਾਸ ਕਰੋੜ੍ਹਾਂ ਰੁਪਏ ਦੇ ਗਰਾਂਟ ਘਪਲੇ ‘ਚ ਗ੍ਰਿਫ਼ਤਾਰ
ਜਦੋਂ ਪੱਤਰਕਾਰਾਂ ਨੇ ਬਰਾੜ ਤੋਂ ਮਾਮਲੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਕੰਪਲੇਂਟ ਕਰੇਗਾ ਤਾਂ ਕਾਰਵਾਈ ਹੋਵੇਗੀ। ਬੱਚਿਆਂ ਦੇ ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਤੇ ਸਕੂਲ ਮੇਨਜਮੈਟ ਖਿਲਾਫ਼ ਨਾਅਰੇਬਾਜ਼ੀ ਕੀਤੀ।