
ਜਲੰਧਰ ਨੇੜਲੇ ਕਿਸ਼ਨਗੜ੍ਹ ਦੇ ਨਾਲ ਲੱਗਦੇ ਪਿੰਡ ਤਲਵੰਡੀ ਭੀਲਾ ‘ਚ ਬੀਤੀ ਰਾਤ ਚੋਰਾਂ ਨੇ ਸੰਨ੍ਹਮਾਰੀ ਕਰਦੇ ਹੋਏ 2 ਘਰਾਂ ‘ਚੋਂ ਹਜ਼ਾਰਾਂ ਦੀ ਨਕਦੀ ਤੇ ਸੋਨੇ ਦੀ ਗਹਿਣੇ ਚੋਰੀ ਕਰ ਲਏ। ਕਿਸ਼ਨਗੜ੍ਹ ਚੌਕੀ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਮੱਖਣ ਸਿੰਘ ਤੇ ਉਸ ਦੀ ਪਤਨੀ ਅਮਰਜੀਤ ਕੌਰ ਦੇ ਨਾਲ ਪਿੰਡ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੇ ਸ਼ਿਕਾਇਤ ਦਿੱਤੀ ਹੈ ਕਿ ਚੋਰ ਉਨ੍ਹਾਂ ਦੇ ਘਰ ਤੋਂ ਕੈਸ਼, ਸੋਨੇ ਦੇ ਗਹਿਣੇ, ਨਵੇਂ ਕੱਪੜੇ, ਘੜੀਆਂ ਸਮੇਤ ਹੋਰ ਜ਼ਰੂਰੀ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਮੱੱਖਣ ਸਿੰਘ ਨੇ ਦੱਸਿਆ ਕਿ ਉਸ ਨੇ ਬੈਂਕ ਦੀ ਲਿਮਟ ਦਾ ਵਿਆਜ ਦੇਣ ਲਈ ਘਰ ‘ਚ 72 ਹਜ਼ਾਰ ਦੀ ਨਕਦੀ ਰੱਖੀ ਸੀ। ਉੱਥੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਸਨੇ ਵੀ ਆਪਣੇ ਘਰ ‘ਚ 43 ਹਜ਼ਾਰ ਦੀ ਨਕਦੀ ਰੱਖੀ ਹੋਈ ਸੀ
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਚੋਰਾਂ ਨੇ ਇਲਾਕੇ ‘ਚ ਪਹਿਲਾ ਵੀ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਲਗਦਾ ਇਹ ਹੈ ਕਿ ਹੁਣ ਕਿਸ਼ਨਗੜ੍ਹ ਚੌਕੀ ਦੀ ਪੁਲਿਸ ਸੁਸਤ ਹੈ ਪਰ ਚੋਰ ਚੁਸਤ ਹਨ ਜੋ ਅਜੇ ਤਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਇਲਾਕੇ ਨਿਵਾਸੀਆਂ ਵਿਚ ਬੜਾ ਡਰ ਪਾਇਆ ਜਾ ਰਿਹਾ ਹੈ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਜਦ ਕੋਈ ਸ਼ਿਕਾਇਤ ਪੁਲਿਸ ਨੂੰ ਦਿਤੀ ਜਾਂਦੀ ਹੈ ਤਾ ਕਈ -ਕਈ ਦਿਨ ਉਸ ਤੇ ਸੁਣਵਾਈ ਨਹੀਂ ਹੁੰਦੀ ਜਨਤਾ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ.