
ਨਰੇਸ਼ ਟਿਕੈਤ ਦੇ ਪਰਿਵਾਰ ਨੂੰ ਕਿਸਾਨ ਅੰਦੋਲਨ ਤੋਂ ਵੱਖ ਹੋਣ ਦੀ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਗੌਰਵ ਟਿਕੈਤ ਨੇ ਭੋਰਾਕਲਾਂ ਥਾਣੇ ‘ਚ ਮੋਬਾਇਲ ‘ਤੇ ਦਿੱਤੀ ਧਮਕੀ ਦੀ ਤਹਿਰੀਕ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਧਮਕੀਆਂ ਵਿੱਚ ਰਾਕੇਸ਼ ਟਿਕੈਤ ਅਤੇ ਗੌਰਵ ਟਿਕੈਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਗੌਰਵ ਟਿਕੈਤ ਨੇ ਦੱਸਿਆ ਕਿ ਧਮਕੀਆਂ ਦੇਣ ਸਮੇਂ ਕਿਹਾ ਗਿਆ ਕਿ ਰਾਕੇਸ਼ ਟਿਕੈਤ ਕਿਸਾਨ ਅੰਦੋਲਨ ਦੂਰ-ਦੂਰ ਤੱਕ ਕਰ ਰਿਹਾ ਹੈ ਅਤੇ ਤੁਸੀਂ ਮੇਰਠ ‘ਚ ਅੰਦੋਲਨ ਦੀ ਤਿਆਰੀ ਵੀ ਕਰ ਰਹੇ ਹੋ। ਸਰਕਾਰ ਨੂੰ ਬਦਨਾਮ ਕਰਨਾ ਬੰਦ ਕਰੋ, ਨਹੀਂ ਤਾਂ ਬੰਬ ਸੁੱਟਾਂਗੇ।
ਰਾਕੇਸ਼ ਟਿਕੈਤ ਨੇ ਇਸ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਕਿਯੂ ਪ੍ਰਧਾਨ ਸਮੇਤ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇ।