India

ਕੁਰਸੀ ਖ਼ਾਤਰ ਭਿੜੇ 2 ਸਰਕਾਰੀ ਅਫਸਰ, ਆਪਸ ‘ਚ ਖੂਬ ਹੋਏ ਘਸੁਨ-ਮੁੱਕੀ

ਕੁਰਸੀ ਨੂੰ ਲੈ ਕੇ ਮੰਚ ਉਤੇ ਨੇਤਾਵਾਂ ‘ਚ ਤਕਰਾਰ ਦੀਆਂ ਘਟਨਾਵਾਂ ਆਮ ਹਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਕੁਰਸੀ ਨਾਲ ਓਨਾ ਹੀ ਮੋਹ ਹੈ।

ਅਸਲ ‘ਚ ਕੁਰਸੀ ਉਤੇ ਬੈਠਣ ਨੂੰ ਲੈ ਕੇ ਦੋ ਅਧਿਕਾਰੀਆਂ ਵਿਚਾਲੇ ਅਜਿਹੀ ਬਹਿਸ ਹੋਈ ਕਿ ਗੱਲ ਲੜਾਈ ਤੱਕ ਪਹੁੰਚ ਗਈ। ਫਿਰ ਕੀ ਸੀ, ਦੋਵਾਂ ਅਫਸਰਾਂ ਨੇ ਸਾਰਿਆਂ ਦੇ ਸਾਹਮਣੇ ਇੱਕ ਦੂਜੇ ਨੂੰ ਲੱਤਾਂ ਅਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ।

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੌਰਾਨ ਪੁਲਿਸ ਵੀ ਮੌਜੂਦ ਸੀ।

ਰਾਜਸਥਾਨ ਦੇ ਸ੍ਰੀ ਡੂੰਗਰਗੜ੍ਹ ਵਿਚ ਕੁਰਸੀ ‘ਤੇ ਬੈਠਣ ਨੂੰ ਲੈ ਕੇ ਦੋ ਅਫਸਰਾਂ ਵਿਚਾਲੇ ਝਗੜਾ ਹੋ ਗਿਆ ਅਤੇ ਝਗੜਾ ਇੰਨਾ ਵਧ ਗਿਆ ਕਿ ਇਕ ਅਧਿਕਾਰੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਉਹ ਵੀ ਪੁਲਿਸ ਦੀ ਮੌਜੂਦਗੀ ‘ਚ।

ਦਰਅਸਲ, ਸ੍ਰੀ ਡੂੰਗਰਗੜ੍ਹ ਨਗਰ ਪਾਲਿਕਾ ਦੇ ਈਓ ਦੇ ਅਹੁਦੇ ‘ਤੇ ਭਵਾਨੀ ਸ਼ੰਕਰ ਵਿਆਸ ਕੰਮ ਕਰ ਰਹੇ ਸਨ ਪਰ ਸਰਕਾਰ ਵੱਲੋਂ 21 ਅਕਤੂਬਰ ਨੂੰ ਵਿਆਸ ਦਾ ਤਬਾਦਲਾ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਥਾਂ ਲਲਿਤ ਸਿੰਘ ਦੇਥਾ ਨੂੰ ਨਵਾਂ ਕਾਰਜਸਾਧਕ ਅਫ਼ਸਰ ਬਣਾਇਆ ਗਿਆ ਸੀ।

ਉਧਰ, ਵਿਆਸ ਅਦਾਲਤ ਤੋਂ ਆਪਣਾ ਤਬਾਦਲਾ ਰੱਦ ਕਰਵਾ ਕੇ ਮੁੜ ਹੁਕਮ ਲੈ ਕੇ ਦਫ਼ਤਰ ਪੁੱਜੇ ਅਤੇ ਈਓ ਦੀ ਕੁਰਸੀ ਉਤੇ ਬੈਠ ਗਏ। ਇਸ ਦੇ ਨਾਲ ਹੀ ਕੁਝ ਸਮੇਂ ਬਾਅਦ ਦੇਥਾ ਵੀ ਆਪਣੇ ਸਮਰਥਕਾਂ ਨਾਲ ਦਫ਼ਤਰ ਪਹੁੰਚ ਗਏ।

ਇਸ ਦੌਰਾਨ ਵਿਆਸ ਨੂੰ ਆਪਣੀ ਕੁਰਸੀ ਉਤੇ ਬੈਠਾ ਦੇਖ ਕੇ ਉਹ ਗੁੱਸੇ ‘ਚ ਆ ਗਏ ਅਤੇ ਉਸ ਨੂੰ ਕੁਰਸੀ ਤੋਂ ਉੱਠਣ ਲਈ ਕਿਹਾ। ਵਿਆਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਬਹਿਸ ਸ਼ੁਰੂ ਹੋ ਗਈ। ਪਰ ਕੁਝ ਸਮੇਂ ਬਾਅਦ ਝਗੜਾ ਲੜਾਈ ਵਿੱਚ ਬਦਲ ਗਿਆ। ਦੇਥਾ ਦੇ ਨਾਲ ਆਏ ਸਮਰਥਕਾਂ ਨੇ ਵਿਆਸ ਦੀ ਕੁੱਟਮਾਰ ਕੀਤੀ।

Leave a Reply

Your email address will not be published.

Back to top button