PunjabPolitics

ਮਨਪ੍ਰੀਤ ਬਾਦਲ ਖਿਲਾਫ FIR ਦਰਜ, ਘਰ ਵਿਜੀਲੈਂਸ ਦੀ ਰੇਡ! CM ਮਾਨ ਬੋਲੇ…ਖੁਦ ਹੀ ਕਹਿਤੇ ਥੇ ਕਰਲੋ ਜੋ ਕਰਨਾ

ਪੀਪਲਜ਼ ਪਾਰਟੀ ਆਫ ਪੰਜਾਬ ਵਿੱਚ ਆਪਣੇ ਸਾਥੀ ਰਹੇ ਮਨਪ੍ਰੀਤ ਬਾਦਲ ਉੱਪਰ ਸ਼ਿਕੰਜਾ ਕੱਸ ਦਿੱਤਾ ਹੈ। ਇਸ ਵੇਲੇ ਬੀਜੇਪੀ ਵਿੱਚ ਸ਼ਾਮਲ ਹੋ ਚੁੱਕੇ ਮਨਪ੍ਰੀਤ ਬਾਦਲ ਦੇ ਘਰ ਪੰਜਾਬ ਵਿਜੀਲੈਂਸ ਬਿਉਰੋ ਨੇ ਛਾਪਾ ਮਾਰਿਆ ਹੈ। ਮਨਪ੍ਰੀਤ ਬਾਦਲ ਖਿਲਾਫ ਅੱਜ ਹੀ ਵਿਜੀਲੈਂਸ ਨੇ ਕੇਸ ਦਰਜ ਕੀਤਾ ਸੀ। ਮਨਪ੍ਰੀਤ ਬਾਦਲ ਨੇ ਗ੍ਰਿਫ਼ਤਾਰ ਦਾ ਖਦਸ਼ਾ ਜਾਹਿਰ ਕਰਦਿਆਂ ਜ਼ਮਾਨਤ ਦੀ ਅਰਜ਼ੀ ਵੀ ਲਾਈ ਹੈ। ਇਸ ਉੱਪਰ ਸੀਐਮ ਭਗਵੰਤ ਮਾਨ ਨੇ ਵਿਅੰਗ ਕੀਤਾ ਹੈ।

ਇਥੇ ਜਿਕਰਯੋਗ ਹੈ ਕਿ, ਵਿਜੀਲੈਂਸ ਵਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ, ਪੀਸੀਐਸ ਅਫ਼ਸਰ ਸਮੇਤ 6 ਲੋਕਾਂ ਖਿਲਾਫ਼ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ ਅਤੇ ਉਕਤ ਮਾਮਲੇ ਵਿਚ ਹੁਣ ਤੱਕ ਤਿੰਨ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਹਨ। ਮਨਪ੍ਰੀਤ ਬਾਦਲ ਗ੍ਰਿਫਤਾਰੀ ਤੋਂ ਬਚਣ ਵਾਸਤੇ ਅਗਾਊਂ ਜ਼ਮਾਨਤ ਲਈ ਅਦਾਲਤ ਪੁੱਜ ਗਏ ਹਨ, ਜਿਸ ਦੀ ਸੁਣਵਾਈ 26 ਸਤੰਬਰ ਨੂੰ ਹੋਣੀ ਹੈ।

Back to top button