
ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ਨੇ ਵਿਸ਼ਵ ਵਾਤਾਵਰਣ ਦਿਵਸ ‘ਤੇ ਆਨਲਾਈਨ ਗਤੀਵਿਧੀਆਂ ਵਿੱਚ ਲਿਆ ਹਿੱਸਾ
ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਦਿਸ਼ਾ-ਏਕ ਪਹਿਲਕਦਮੀ ਤਹਿਤ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇੰਨੋਸੈਂਟ ਹਾਰਟਸ ਸਕੂਲ (ਜੀ.ਐਮ.ਟੀ., ਲੋਹਾਰਾਂ, ਸੀ.ਜੇ.ਆਰ. ਨੂਰਪੁਰ ਰੋਡ ਅਤੇ ਕੇ.ਪੀ.ਟੀ. ਰੋਡ) ਦੇ ਵਿਦਿਆਰਥੀਆਂ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਕਰਵਾਈਆਂ ਗਈਆਂ ਆਨਲਾਈਨ ਗਤੀਵਿਧੀਆਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਦੇ ਵੱਖ-ਵੱਖ ਉਮਰ ਵਰਗਾਂ ਅਨੁਸਾਰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।ਕਲਾਸ 3 ਦੇ ਵਿਦਿਆਰਥੀਆਂ ਨੇ ਘਰ ਵਿੱਚ ਉਪਲੱਬਧ ਵਸਤੂਆਂ ਦੀ ਸਹੀ ਵਰਤੋਂ ਕਰਕੇ ਆਪਣੇ ਖੰਭਾਂ ਵਾਲੇ ਦੋਸਤਾਂ ਯਾਨੀ ਪੰਛੀਆਂ ਲਈ ਭੋਜਨ ਫੀਡਰ ਬਣਾਇਆ।ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਘਰ ਵਿੱਚ 24 ਘੰਟੇ ਆਕਸੀਜਨ ਪ੍ਰਦਾਨ ਕਰਨ ਵਾਲਾ ਅਤੇ ਔਸ਼ਧੀ ਵਾਲਾ ਪੌਦਾ ਲਗਾਇਆ ਅਤੇ ਪੌਦੇ ਦੀ ਦੇਖਭਾਲ ਕਰਨ ਅਤੇ ਇਸ ਦੇ ਵਿਕਾਸ ਨੂੰ ਨੇੜਿਓਂ ਦੇਖਣ ਦਾ ਵਾਅਦਾ ਕੀਤਾ।ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਾਤਾਵਰਨ ਨੂੰ ਬਚਾਉਣ ਦੀ ਸੋਚ ਨਾਲ ਬੈਸਟ ਆਊਟ ਆਫ਼ ਵੇਸਟ ਗਤੀਵਿਧੀ ਦੌਰਾਨ ਵੇਸਟ ਮਟੀਰੀਅਲ ਦੀ ਬਿਹਤਰ ਵਰਤੋਂ ਕਰਕੇ ਪੇਪਰ ਬੈਗ ਬਣਾਏ।ਸਾਰੇ ਵਿਦਿਆਰਥੀਆਂ ਨੇ ਆਪਣੀਆਂ ਕਲਾਸਾਂ ਆਪਣੇ ਅਧਿਆਪਕਾਂ ਨਾਲ ਸਾਂਝੀਆਂ ਕੀਤੀਆਂ।
ਡਾ. ਅਨੂਪ ਬੌਰੀ; ਇੰਨੋਸੈਂਟ ਹਾਰਟਸ ਦੇ ਚੇਅਰਮੈਨ ਨੇ ਕਿਹਾ ਕਿ ਟਰੱਸਟ ਸਮਾਜ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਸਹਿਯੋਗੀ ਯਤਨਾਂ ਨਾਲ ਅਸੀਂ ਵਾਤਾਵਰਨ ਨੂੰ ਸ਼ੁੱਧ ਬਣਾ ਸਕਦੇ ਹਾਂ। ਵਾਤਾਵਰਣ ਦੀ ਸੁਰੱਖਿਆ ਇੱਕ ਦਿਨ ਦੀ ਗੱਲ ਨਹੀਂ ਹੈ। ਸਾਨੂੰ ਹਰ ਦਿਨ ਵਾਤਾਵਰਨ ਨੂੰ ਬਚਾਉਣ ਲਈ ਸਮਰਪਿਤ ਕਰਨਾ ਚਾਹੀਦਾ ਹੈ।