JalandharWorld

ਕੈਨੇਡਾ ‘ਚ ਅਸਲੇ ਸਣੇ 8 ਪੰਜਾਬੀ ਨੌਜਵਾਨ ਗ੍ਰਿਫਤਾਰ

ਬਰੈਂਪਟਨ ਇੱਕ ਘਰ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਜਿੱਥੇ ਇੱਕ 9 ਐਮਐਮ ਬਰੇਟਾ ਹੈਂਡਗਨ ਬਰਾਮਦ ਕੀਤੀ ਗਈ ਹੈ ਤਾਂ ਉੱਥੇ ਹੀ ਇਸ ਸਬੰਧੀ 8 ਲੋਕਾਂ ‘ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਇਹਨਾਂ ਦੀ ਪਛਾਣ ਜਾਰੀ ਕੀਤੀ ਗਈ ਹੈ ਤੇ ਇਹ ਸਾਰੇ ਪੰਜਾਬੀ ਹਨ।

ਅਸਲ ਦੇ ਵਿੱਚ ਪੀਲ ਰਿਜਨਲ ਪੁਲਿਸ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੂੰ 2 ਅਕਤੂਬਰ ਦੀ ਰਾਤ ਸਥਾਨਕ ਲੋਕਾਂ ਵੱਲੋਂ ਗੋਲੀ ਚੱਲਣ ਦੀ ਘਟਨਾ ਬਾਰੇ ਫੋਨ ਤੇ ਜਾਣਕਾਰੀ ਦਿੱਤੀ ਗਈ ਸੀ ਜਿਸਤੋਂ ਬਾਅਦ ਉਹ ਡੋਨਾਲਡ ਸਟ੍ਰੀਟ ਤੇ ਬ੍ਰਿਸਡੇਲ ਡਰਾਈਵ ਬਰੈਂਪਟਨ ਦੇ ਏਰੀਆ ‘ਚ ਪੁੱਜੇ।

ਹਾਲਾਂਕਿ ਮੌਕੇ ਤੇ ਕੋਈ ਜ਼ਖਮੀ ਨਹੀਂ ਸੀ ਪਰ ਪੁਲਿਸ ਨੇ ਜਦ ਘਰ ਦੀ ਤਲਾਸ਼ੀ ਲਈ ਤਾਂ ਉੱਥੇ ਮੌਜੂਦ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੰਗਲਵਾਲ ਨੂੰ ਦਿੱਤੀ ਜਾਣਕਾਰੀ ‘ਚ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਘਰ ਚੋਂ ਤਲਾਸ਼ੀ ਦੌਰਾਨ ਇੱਕ 9 ਐਮਐਮ ਬ੍ਰੇਟਾ ਹੈਂਡਗਨ ਮਿਲੀ ਹੈ। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਉਮਰ 19-26 ਸਾਲ ਦੇ ਵਿਚਕਾਰ ਹੈ ਤੇ ਇਹਨਾਂ ਉੱਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ 21 ਸਾਲਾ ਰਾਜਨਦੀਪ ਸਿੰਘ, 22 ਸਾਲਾ ਜਗਦੀਪ ਸਿੰਘ, 19 ਏਕਮਜੋਤ ਰੰਧਾਵਾ, ਮਨਿੰਦਰ ਸਿੰਘ 26, ਹਰਪ੍ਰੀਤ ਸਿੰਘ 23 ਸਾਲ, 22 ਸਾਲਾ ਰਿਪਨਜੋਤ ਸਿੰਘ, 22 ਸਾਲਾ ਜਪਨਦੀਪ ਸਿੰਘ ਤੇ 26 ਸਾਲਾ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਇਹ ਸਾਰੇ ਬਰੈਂਪਟਨ ਦੇ ਰਹਿਣ ਵਾਲੇ ਹਨ ਤੇ ਇਹਨਾਂ ਉੱੇਤੇ ਗੋਲੀਬਾਰੀ ਸਬੰਧੀ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਹਨਾਂ ਨੂੰ ਜ਼ਮਾਨਤ ਲਈ ਓਨਟਾਰੀਓ ਕੋਰਟ ਆਫ ਜਸਟਿਸ ਬਰੈਂਪਟਨ ਪੇਸ਼ ਕੀਤਾ ਗਿਆ।

ਉੱਥੇ ਹੀ ਦੂਜੇ ਪਾਸੇ 2020 ਵਿੱਚ ਹਾਈਵੇਅ 10 ਤੇ ਓਲਡ ਲੇਨ ਬੇਸ ਦੇ ਨਜ਼ਦੀਕ ਇੱਕ ਡੰਪ ਟਰੱਕ ਨਾਲ ਜ਼ਬਰਦਸਤ ਸੜਕ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਸੀ।

Leave a Reply

Your email address will not be published.

Back to top button