ਐਬਟਸਫੋਰਡ ਵਿਚ ਇਕ ਪੰਜਾਬੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈ.ਹਿਟ) ਨੇ ਪੀੜਤ ਔਰਤ ਦੀ ਪਛਾਣ ਸਾਂਝੀ ਕਰਦਿਆਂ ਦੱਸਿਆ ਹੈ ਕਿ ਵੀਰਵਾਰ ਸ਼ਾਮ ਵਾਪਰੀ ਇਕ ਵਾਰਦਾਤ ਵਿਚ 45 ਸਾਲਾ ਕਮਲਜੀਤ ਕੌਰ ਸੰਧੂ ਦੀ ਮੌਤ ਹੋ ਗਈ ਅਤੇ ਪੁਲਿਸ ਵੱਲੋਂ ਇਸ ਮਾਮਲੇ ਵਿਚ ਉਸ ਦੇ 48 ਸਾਲਾ ਪਤੀ ਇੰਦਰਜੀਤ ਸੰਧੂ ਉਪਰ ਫਰਸਟ ਡਿਗਰੀ ਕਤਲ ਦੇ ਦੋਸ਼ ਲੱਗੇ ਹਨ।
ਸਾਰਜੈਂਟ ਡੇਵਿਡ ਲੀ ਨੇ ਕਿਹਾ ਕਿ ਇਹ ਘਟਨਾ ਪਰਿਵਾਰ ਅਤੇ ਕਮਿਊਨਿਟੀ ਲਈ ਬੇਹੱਦ ਦੁੱਖਦਾਈ ਹੈ। ਕਮਲਜੀਤ ਕੌਰ ਸੰਧੂ ਅਤੇ ਇੰਦਰਜੀਤ ਸੰਧੂ ਦੇ 2 ਬੱਚੇ ਹਨ ਜਿਨ੍ਹਾਂ ਦੀ ਉਮਰ 16 ਅਤੇ 21 ਸਾਲ ਦੱਸੀ ਗਈ ਹੈ।