ਕੈਨੇਡਾ ‘ਚ ਇਕ ਵਿਦਿਆਰਥੀ ਵਲੋਂ ਚਾਕੂ ਮਾਰ ਕੇ 6 ਜੀਆਂ ਦਾ ਕਤਲ, ਆਰੋਪੀ ਗ੍ਰਿਫ਼ਤਾਰ
A student killed 6 people by stabbing him in Canada, the accused was arrested
ਕੈਨੇਡਾ ਦੀ ਰਾਜਧਾਨੀ ਓਟਾਵਾ ‘ਚ 6 ਜਣਿਆਂ ਦੀ ਚਾਕੂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਓਟਾਵਾ ਪੁਲਿਸ ਨੇ ਇੱਕ 19 ਸਾਲਾ ਸ੍ਰੀਲੰਕਾਈ ਵਿਦਿਆਰਥੀ ਨੂੰ ਆਪਣੇ ਕਮਰੇ ਦੇ 6 ਸਾਥੀਆਂ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਸ੍ਰੀਲੰਕਾ ਦੇ ਇੱਕ ਪਰਿਵਾਰ ਦੇ ਚਾਰ ਬੱਚੇ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਹਨ।
ਕੈਨੇਡਾ ‘ਚ ਹੁਣ ਸਭ ਕੁਝ ਛੱਡ ਆਪਣੇ ਦੇਸ਼ ਨੂੰ ਮੁੜਨ ਲੱਗੇ ਲੋਕ, ਹੋਸ਼ ਉਡਾਉਣ ਵਾਲੇ ਅੰਕੜੇ
ਓਟਾਵਾ ਦੇ ਪੁਲਿਸ ਮੁਖੀ ਐਰਿਕ ਸਟੱਬਸ ਨੇ ਕਿਹਾ ਕਿ ਦੋਸ਼ੀ, ਜਿਸ ਦੀ ਪਛਾਣ ਫੈਬਰੀਸੀਓ ਡੀ-ਜ਼ੋਏਸਾ ਵਜੋਂ ਹੋਈ ਹੈ, ਨੇ ਲੋਕਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਉਸ ‘ਤੇ ਪਹਿਲੇ ਦਰਜੇ ਦੇ ਕਤਲ ਦੇ ਛੇ ਅਤੇ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਦਾ ਦੋਸ਼ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸ੍ਰੀਲੰਕਾ ਦੇ ਨਾਗਰਿਕ ਸਨ ਜੋ ਹਾਲ ਹੀ ਵਿਚ ਕੈਨੇਡਾ ਆਏ ਸਨ। ਇਨ੍ਹਾਂ ਵਿਚ 35 ਸਾਲਾ ਮਾਂ, ਸੱਤ ਸਾਲਾ ਪੁੱਤਰ, ਚਾਰ ਸਾਲ ਦੀ ਧੀ, ਢਾਈ ਸਾਲ ਦੀ ਧੀ ਅਤੇ ਢਾਈ ਮਹੀਨੇ ਦੀ ਬੱਚੀ ਸ਼ਾਮਲ ਹੈ। ਨਾਲ ਹੀ, ਇੱਕ 40 ਸਾਲਾ ਵਿਅਕਤੀ, ਜੋ ਕਿ ਪਰਿਵਾਰ ਦਾ ਇੱਕ ਜਾਣਕਾਰ ਸੀ, ਦੀ ਮੌਤ ਹੋ ਗਈ ਹੈ।
ਪੁਲਿਸ ਮੁਖੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੱਚਿਆਂ ਦੇ ਪਿਤਾ ਘਰ ਤੋਂ ਬਾਹਰ ਆ ਗਏ ਅਤੇ ਲੋਕਾਂ ਨੂੰ 911 ‘ਤੇ ਕਾਲ ਕਰਨ ਲਈ ਕਿਹਾ। ਪਤੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਹਸਪਤਾਲ ਵਿਚ ਭਰਤੀ ਹੈ। ਉਨ੍ਹਾਂ ਕਿਹਾ ਕਿ ਇਹ ਬੇਕਸੂਰ ਲੋਕਾਂ ‘ਤੇ ਜ਼ੁਲਮ ਕਰਨ ਦੀ ਕੋਝੀ ਕਾਰਵਾਈ ਹੈ।