ਇਕ ਤਾਜ਼ਾ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਹਿੰਗਾਈ ਕਾਰਨ ਵਧੇ ਖਰਚਿਆਂ ਨਾਲ ਨਜਿੱਠਣ ਲਈ ਪਿਛਲੇ ਸਮੇਂ ਦੌਰਾਨ 73 ਲੱਖ ਕੈਨੇਡਾ ਵਾਸੀਆਂ ਨੇ ਕਰਜ਼ਾ ਲਿਆ।
ਸੀ.ਟੀ.ਵੀ. ਵੱਲੋਂ ਪ੍ਰਕਾਸ਼ਤ ਸਰਵੇਖਣ ਮੁਤਾਬਕ 18 ਸਾਲ ਤੋਂ ਵੱਧ ਉਮਰ ਵਾਲੇ ਜ਼ਿਆਦਾਤਰ ਕੈਨੇਡੀਅਨ ਮਹਿੰਗਾਈ ਮਾਰ ਝੱਲਣ ਵਿਚ ਅਸਫ਼ਲ ਰਹੇ ਅਤੇ ਖਰਚਿਆਂ ਨੂੰ ਕੰਟਰੋਲ ਕਰਨਾ ਵੀ ਮੁਸ਼ਕਲ ਹੋ ਗਿਆ। ਇਨ੍ਹਾਂ ਹਾਲਾਤ ਵਿਚ ਆਮਦਨ ਅਤੇ ਖਰਚੇ ਦਾ ਖੱਪਾ ਵਧ ਗਿਆ ਅਤੇ ਹੁਣ ਇਸ ਨੂੰ ਖ਼ਤਮ ਕਰਨ ਵਾਸਤੇ ਕਰਜ਼ੇ ਦਾ ਸਹਾਰਾ ਲੈਣਾ ਪੈ ਰਿਹਾ ਹੈ। ਪਰ ਆਉਣ ਵਾਲੇ ਸਮੇਂ ਦੌਰਾਨ ਮਹਿੰਗਾਈ ਦਰ ਲਗਾਤਾਰ ਉਚੀ ਰਹਿਣ ਦੀ ਸੂਰਤ ਵਿਚ ਕਰਜ਼ੇ ਦੀਆਂ ਕਿਸ਼ਤਾਂ ਮੋੜਨੀਆਂ ਵੀ ਮੁਸ਼ਕਲ ਹੋ ਸਕਦੀਆਂ ਹਨ