Punjabcanada, usa ukWorld

ਕੈਨੇਡਾ ਚ ਕਾਰਾਂ ਚੋਰੀ ਕਰਨ ਵਾਲੇ 75 ਪੰਜਾਬੀ ਨੌਜਵਾਨਾਂ ਸਣੇ 228 ਗ੍ਰਿਫ਼ਤਾਰ, 1,080 ਕਾਰਾਂ ਬਰਾਮਦ

ਟੋਰਾਂਟੋ ਪੁਲਿਸ ਨੇ ਸ਼ਹਿਰ ਵਾਸੀਆਂ ਤੋਂ ਚੋਰੀ ਹੋਈਆਂ ਇੱਕ ਹਜ਼ਾਰ ਤੋਂ ਵੱਧ ਕਾਰਾਂ ਬਰਾਮਦ ਕੀਤੀਆਂ ਹਨ ਅਤੇ 228 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ 75 ਪੰਜਾਬੀ ਨੌਜਵਾਨ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕਈ ਨੌਜਵਾਨਾਂ ਦੀ ਉਮਰ ਸਿਰਫ਼ 20 ਸਾਲ ਦੇ ਕਰੀਬ ਹੈ ਅਤੇ ਸਿੱਖਿਆ ਹਾਸਲ ਕਰਨ ਲਈ ਪੰਜਾਬ ਤੋਂ ਕੈਨੇਡਾ ਗਏ ਸਨ। ਪਰ ਉਥੇ ਕਾਰ ਚੋਰ ਗਿਰੋਹ ਦਾ ਹਿੱਸਾ ਬਣ ਗਏ। ਟੋਰਾਂਟੋ ਪੁਲਿਸ ਲਗਾਤਾਰ ਪੰਜਾਬੀ ਨੌਜਵਾਨਾਂ ‘ਤੇ ਨਜ਼ਰ ਰੱਖ ਰਹੀ ਹੈ। ਖਾਸ ਤੌਰ ‘ਤੇ, ਨਵੰਬਰ 2022 ਤੋਂ ਸਤੰਬਰ 2023 ਦਰਮਿਆਨ ਚੋਰੀ ਹੋਈਆਂ 1,080 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ।

 

ਜਾਣਕਾਰੀ ਅਨੁਸਾਰ ਕੈਨੇਡਾ ‘ਚ ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਦੀਆਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਘੱਟ ਸਮੇਂ ਵਿੱਚ ਵੱਧ ਪੈਸੇ ਕਮਾਉਣ ਲਈ ਉਹ ਕਾਰ ਗਰੋਹ ਵਿੱਚ ਸ਼ਾਮਲ ਹੋ ਗਏ। ਟੋਰਾਂਟੋ ਵਿੱਚ 2023 ਵਿੱਚ ਹੁਣ ਤੱਕ 9,747 ਵਾਹਨ ਚੋਰੀ ਹੋ ਚੁੱਕੇ ਹਨ। ਜਾਂਚ ਵਿਚ ਸਾਹਮਣੇ ਆਇਆ ਕਿ ਇਕੱਲੇ ਦੋ ਪੁਲਿਸ ਡਿਵੀਜ਼ਨਾਂ ਈਟੋਬੀਕੋਕ ਅਤੇ ਨਾਰਥ ਵੈਸਟ ਟੋਰਾਂਟੋ ਵਿਚ 3,500 ਤੋਂ ਵੱਧ ਵਾਹਨ ਚੋਰੀ ਹੋਏ ਹਨ। ਬਰੈਂਪਟਨ ਅਤੇ ਟੋਰਾਂਟੋ ਦੇ ਆਸ-ਪਾਸ ਦੇ ਇਲਾਕੇ ਪੰਜਾਬ ਭਾਈਚਾਰੇ ਦਾ ਗੜ੍ਹ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਮਿਸੀਸਾਗਾ ਵਿੱਚ ਪੰਜਾਬੀ ਨੌਜਵਾਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

Leave a Reply

Your email address will not be published.

Back to top button