ਪੰਜਾਬ ਅਤੇ ਦੁਨੀਆ ਦੇ ਕਈ ਹੋਰ ਮੁਲਕਾਂ ਤੋਂ ਵੱਡੀ ਗਿਣਤੀ ਵਿਦਿਆਰਥੀ ਸਟੱਡੀ ਵੀਜ਼ੇ ‘ਤੇ ਕੈਨੇਡਾ ਜਾ ਰਹੇ ਨੇ। ਇਨ੍ਹਾਂ ਕੌਮਾਂਤਰੀ ਵਿਦਿਆਰਥੀ ਨੂੰ ਕੈਨੇਡਾ ਨੇ ਹੁਣ ਵੱਡੀ ਖੁੱਲ੍ਹ ਦੇ ਦਿੱਤੀ ਐ। ਪਹਿਲਾਂ ਇਹ ਵਿਦਿਆਰਥੀ ਪੜ੍ਹਾਈ ਦੇ ਨਾਲ ਹਫ਼ਤੇ ਵਿੱਚ ਸਿਰਫ਼ 20 ਘੰਟੇ ਕੰਮ ਕਰ ਸਕਦੇ ਸੀ, ਪਰ ਅੱਜ ਯਾਨੀ 15 ਨਵੰਬਰ ਤੋਂ ਨਵੇਂ ਨਿਯਮ ਲਾਗੂ ਹੋ ਗਏ ਨੇ, ਜਿਨ੍ਹਾਂ ਤਹਿਤ ਇਹ ਵਿਦਿਆਰਥੀ ਹੁਣ ਇੱਕ ਹਫ਼ਤੇ ਵਿੱਚ 20 ਘੰਟੇ ਤੋਂ ਵੱਧ ਸਮਾਂ ਕੰਮ ਕਰ ਸਕਣਗੇ।
ਇਸ ਨਾਲ ਕੌਮਾਂਤਰੀ ਵਿਦਿਆਰਥੀਆਂ ਨੂੰ ਆਪਣੀਆਂ ਫੀਸਾਂ, ਮਕਾਨ ਕਿਰਾਇਆ ਤੇ ਹੋਰ ਖਰਚਿਆਂ ਦੀ ਅਦਾਇਗੀ ਕਰਨ ‘ਚ ਮਦਦ ਮਿਲੇਗੀ।