ਕੈਨੇਡਾ ‘ਚ AAP ਨੇਤਾ ਦੀ ਕੁੜੀ,ਦੀ ਸਮੁੰਦਰ ਕੰਢੇ ਮਿਲੀ ਲਾਸ਼, ‘AAP’ ਨੇਤਾ ਦੇ ਘਰ ‘ਤੇ ਸੋਗ ਦੀ ਲਹਿਰ!
ਕੈਨੇਡਾ 'ਚ AAP ਨੇਤਾ ਦੀ ਕੁੜੀ,ਦੀ ਸਮੁੰਦਰ ਕੰਢੇ ਮਿਲੀ ਲਾਸ਼, 'AAP' ਨੇਤਾ ਦੇ ਘਰ 'ਤੇ ਸੋਗ ਦੀ ਲਹਿਰ!

ਕੈਨੇਡਾ ‘ਚ ਲਾਪਤਾ ਹੋਈ ਪੰਜਾਬੀ ਕੁੜੀ, ਸਮੁੰਦਰ ਕੰਢੇ ਮਿਲੀ ਲਾਸ਼, ‘AAP’ ਨੇਤਾ ਦੇ ਘਰ ‘ਤੇ ਸੋਗ ਦੀ ਲਹਿਰ
Canada Death News : ਵੰਸ਼ਿਕਾ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਚਲੀ ਗਈ। ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਅਨੁਸਾਰ, ਜਦੋਂ ਵੰਸ਼ਿਕਾ ਪ੍ਰੀਖਿਆ ਵਿੱਚ ਨਹੀਂ ਬੈਠੀ, ਤਾਂ ਉਸਦੇ ਦੋਸਤਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਪੁਲਿਸ ਨੂੰ ਸੂਚਿਤ ਕੀਤਾ.।
ਕੈਨੇਡਾ ‘ਚ ਲਾਪਤਾ ਹੋਈ ਪੰਜਾਬੀ ਕੁੜੀ, ਸਮੁੰਦਰ ਕੰਢੇ ਮਿਲੀ ਲਾਸ਼, ‘AAP’ ਨੇਤਾ ਦੇ ਘਰ ‘ਤੇ ਸੋਗ ਦੀ ਲਹਿਰ
ਕੈਨੇਡਾ ਦੀ ਰਾਜਧਾਨੀ ਓਟਾਵਾ ਤੋਂ ਲਾਪਤਾ ਹੋਈ ਭਾਰਤੀ ਵਿਦਿਆਰਥਣ ਵੰਸ਼ਿਕਾ ਸੈਣੀ ਦੀ ਲਾਸ਼ ਰਹੱਸਮਈ ਹਾਲਾਤਾਂ ਵਿੱਚ ਬਰਾਮਦ ਕਰ ਲਈ ਗਈ ਹੈ।
21 ਸਾਲਾ ਵੰਸ਼ਿਕਾਆਮ ਆਦਮੀ ਪਾਰਟੀ ਦੇ ਨੇਤਾ ਦਵਿੰਦਰ ਸੈਣੀ ਦੀ ਧੀ ਸੀ।
ਜਾਣਕਾਰੀ ਅਨੁਸਾਰ, ਵੰਸ਼ਿਕਾ 25 ਅਪ੍ਰੈਲ ਨੂੰ ਰਾਤ 9 ਵਜੇ ਦੇ ਕਰੀਬ ਘਰੋਂ ਨਿਕਲੀ, ਜਦੋਂ ਉਹ ਕਿਰਾਏ ‘ਤੇ ਕਮਰਾ ਲੱਭਣ ਜਾ ਰਹੀ ਸੀ। ਇਸ ਤੋਂ ਬਾਅਦ ਉਹ ਵਾਪਸ ਨਹੀਂ ਆਈ। ਉਸਦਾ ਮੋਬਾਈਲ ਫੋਨ ਵੀ ਬੰਦ ਸੀ ਅਤੇ ਉਹ ਅਗਲੇ ਦਿਨ ਇੱਕ ਮਹੱਤਵਪੂਰਨ ਪ੍ਰੀਖਿਆ ਤੋਂ ਗੈਰਹਾਜ਼ਰ ਸੀ। ਪੁਲਿਸ ਜਾਂਚ ਤੋਂ ਪਤਾ ਲੱਗਾ ਕਿ ਵੰਸ਼ਿਕਾ, ਜੋ ਅਕਸਰ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਸੰਪਰਕ ਵਿੱਚ ਰਹਿੰਦੀ ਸੀ, ਅਚਾਨਕ ਲਾਪਤਾ ਹੋ ਗਈ ਸੀ।