ਕੈਨੇਡਾ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਚੁੱਪ-ਚੁਪੀਤੇ ਵੱਡੇ ਝਟਕਾ, ਨਵੇਂ ਸਾਲ ਤੋਂ ਨਵੇਂ ਨਿਯਮ ਲਾਗੂ
ਕੈਨੇਡਾ ਪੜ੍ਹਨ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਚੁੱਪ-ਚੁਪੀਤੇ ਵੱਡੇ ਝਟਕਾ ਦਿੱਤਾ ਹੈ। ਇਸ ਫੈਸਲੇ ਨਾਲ ਇਥੇ ਆਉਣ ਵਾਲੇ ਪੂਰੀ ਦੁਨੀਆਂ ਦੇ ਵਿਦਿਆਰਥੀ ਪ੍ਰਭਾਵਿਤ ਹੋਣਗੇ, ਕਿਉਂਕਿ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ (canada visa) ਨੂੰ ਉੱਥੇ ਰਹਿਣ ਅਤੇ ਪੜ੍ਹਾਈ ਕਰਨ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਖਰਚਣੇ ਪੈਣਗੇ।
ਇਸ ਦੇ ਨਾਲ ਹੀ ਮਜ਼ਬੂਤ ਵਿੱਤੀ ਪਿਛੋਕੜ ਦਿਖਾਉਣਾ ਹੋਵੇਗਾ। ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਇਸ ਬਦਲਾਅ ਦਾ ਐਲਾਨ ਕੀਤਾ ਹੈ। ਇਹ ਨਵਾਂ ਫੈਸਲਾ ਪਹਿਲੀ ਜਨਵਰੀ 2024 ਤੋਂ ਲਾਗੂ ਹੋਵੇਗਾ।
ਮਾਰਕ ਮਿਲਰ ਨੇ ਇਕ ਨਿਊਜ਼ ਰੀਲੀਜ਼ ਵਿਚ ਕਿਹਾ ਕਿ ਇੱਕ ਬਿਨੈਕਾਰ ਨੂੰ ਇਹ ਦਿਖਾਉਣਾ ਹੋਵੇਗਾ ਕਿ ਉਨ੍ਹਾਂ ਕੋਲ ਪਹਿਲੇ ਸਾਲ ਦੇ ਟਿਊਸ਼ਨ ਅਤੇ ਯਾਤਰਾ ਦੇ ਖਰਚੇ ਤੋਂ ਇਲਾਵਾ 20,635 ਕੈਨੇਡੀਅਨ ਡਾਲਰ (ਲਗਭਗ 15,181 ਅਮਰੀਕੀ ਡਾਲਰ) ਹਨ, ਜੋ ਭਾਰਤ ਦੇ 12 ਲੱਖ 66 ਹਜ਼ਾਰ ਦੇ ਕਰੀਬ ਬਣਦੇ ਹਨ।ਕੈਨੇਡੀਅਨ ਸਰਕਾਰ ਨੇ ਐਲਾਨ ਕੀਤੀ ਹੈ ਕਿ ਉਹ ਪਹਿਲੀ ਜਨਵਰੀ 2024 ਨੂੰ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿੱਤੀ ਜੀਵਨ ਲੋੜਾਂ ਨੂੰ ਦੁੱਗਣਾ ਕਰ ਦੇਵੇਗੀ।