
ਕੈਨੇਡਾ ਤੋਂ 5 ਸਾਲ ਬਾਅਦ ਭਾਰਤ ਆਏ ਹਰਿਆਣਾ ਦੇ ਨੌਜਵਾਨ ਨੇ ਪਾਣੀਪਤ ਵਿੱਚ ਖੌਫ਼ਨਾਕ ਕਦਮ ਚੁੱਕਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 28 ਸਾਲਾ ਸ਼ਿਵ ਕੁਮਾਰ ਦੀ ਲਾਸ਼ ਪਾਣੀਪਤ ਦੀ ਥਰਮਲ ਕਾਲੋਨੀ ਦੇ ਖਾਲੀ ਪਲਾਟ ਵਿੱਚ ਬਰਾਮਦ ਹੋਈ। ਇੱਕ ਮਹੀਨੇ ਬਾਅਦ ਹੀ ਉਸ ਦਾ ਵਿਆਹ ਹੋਣਾ ਸੀ, ਪਰ ਉਸ ਤੋਂ ਪਹਿਲਾਂ ਹੀ ਉਸ ਦੀ ਜਾਨ ਚਲੀ ਗਈ।