JalandharPunjab

ਪੰਜਾਬ ਚ BSF ਦੇ ਅਧਿਕਾਰੀ ਦੇ ਘਰ ‘ਤੇ ਪੈਟਰੋਲ ਬੰਬ ਨਾਲ ਹਮਲਾ

A petrol bomb attack on the house of a BSF officer in Punjab

ਬਟਾਲਾ ਨਜ਼ਦੀਕੀ ਪਿੰਡ ਘੁੰਮਣ ਕਲਾਂ ਵਿਖੇ ਬੀਐਸਐਫ ਦੇ ਰਿਟਾਇਰਡ ਸਬ ਇੰਸਪੈਕਟਰ ਦੇ ਘਰ ‘ਤੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਵਲੋਂ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਦੀ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ। ਗ਼ਨੀਮਤ ਇਹ ਰਹੀ ਕਿ ਇਸ ਹਮਲੇ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾ ਹੋ ਗਿਆ ਪਰ ਸੀਸੀਟੀਵੀ ਮੁਤਾਬਿਕ ਇਹ ਹਮਲਾ ਜ਼ਬਰਦਸਤ ਸੀ ਅਤੇ ਘਰ ਦੇ ਵੇਹੜੇ ਅੰਦਰ ਅੱਗ ਦਾ ਗੁਬਾਰ ਲੱਗ ਗਿਆ।

ਓਥੇ ਹੀ ਪੀੜਤ ਰਿਟਾਇਰਡ ਸਬ ਇੰਸਪੈਕਟਰ ਪਰਮਜੀਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਘਰ ਵਿਆਹ ਦਾ ਪ੍ਰੋਗਰਾਮ ਹੈ। ਉਨ੍ਹਾਂ ਦੇ ਬੱਚੇ ਵਿਦੇਸ਼ ਤੋਂ ਪਿੰਡ ਆਏ ਹੋਏ ਹਨ। ਦੇਰ ਰਾਤ ਉਹ ਬੱਚਿਆਂ ਨਾਲ ਜਦੋਂ ਸੈਰ ਕਰਕੇ ਵਾਪਿਸ ਆਏ ਤਾਂ ਇਕਦਮ ਧਮਾਕਾ ਸੁਣਿਆ। ਜਦ ਬਾਹਰ ਆ ਕੇ ਦੇਖਿਆ ਤਾਂ ਵੇਹੜੇ ਅੰਦਰ ਅੱਗ ਦਾ ਗੁਬਾਰ ਨਜ਼ਰ ਆਇਆ।

ਸੀਸੀਟੀਵੀ ਚੈੱਕ ਕਰਨ ‘ਤੇ ਪਤਾ ਚੱਲਿਆ ਕਿ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਹੈ।

Related Articles

Back to top button