
ਸਰੀ ਸ਼ਹਿਰ ਵਿਚ ਕਤਲ ਕੀਤੇ 18 ਸਾਲਾ ਮਹਿਕਪ੍ਰੀਤ ਸੇਠੀ ਦੇ ਪਿਤਾ ਨੂੰ ਸਾਰੀ ਉਮਰ ਪਛਤਾਵਾ ਰਹੇਗਾ ਕਿ ਉਨ੍ਹਾਂ ਨੇ ਪਰਵਾਰ ਸਮੇਤ ਕੈਨੇਡਾ ਆਉਣ ਦਾ ਫੈਸਲਾ ਕਿਉਂ ਕੀਤਾ। ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਹਰਸ਼ਪ੍ਰੀਤ ਸੇਠੀ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਕੈਨੇਡਾ ਆਏ ਸਨ ਪਰ ਹੁਣ ਉਸ ਫੈਸਲੇ ‘ਤੇ ਪਛਤਾਉਣਾ ਪੈ ਰਿਹਾ ਹੈ।
ਲਗਾਤਾਰ ਵਗ ਰਹੇ ਹੰਝੂਆਂ ਨੂੰ ਰੋਕਣ ਦਾ ਯਤਨ ਕਰਦਿਆਂ ਹਰਸ਼ਪ੍ਰੀਤ ਸੇਠੀ ਨੇ ਸਵਾਲ ਕੀਤਾ ਕਿ ਆਖਰ ਹਮਲਵਾਰ ਦੇ ਮਾਪਿਆਂ ਨੇ ਕਿਸ ਤਰੀਕੇ ਨਾਲ ਉਸ ਦੀ ਪਰਵਰਿਸ਼ ਕੀਤੀ? ਇਕ ਬੱਚੇ ਨੂੰ ਪਾਲ-ਪੋਸ ਕੇ 18 ਸਾਲ ਦਾ ਕਰਨਾ ਸੌਖਾ ਨਹੀਂ ਹੁੰਦਾ ਅਤੇ ਫਿਰ ਅਚਾਨਕ ਸਦਾ ਲਈ ਗੁਆ ਦੇਣਾ ਅਸਹਿ ਸਦਮੇ ਤੋਂ ਘੱਟ ਨਹੀਂ।