ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਪੰਜਾਬੀਆਂ ਬਾਰੇ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਨੇ ਪੰਜਾਬੀਆਂ ਨੂੰ ਬੇਵਕੂਫ ਕੌਮ ਕਿਹਾ ਸੀ। ਇਸ ਲਈ ਹੁਣ ਉਨ੍ਹਾਂ ਨੇ ਮਾਫੀ ਮੰਗ ਲਈ ਹੈ।
ਮਾਫੀ ਮੰਗਦਿਆਂ ਮੰਤਰੀ ਨਿੱਜਰ ਨੇ ਕਿਹਾ ਕਿ ਕੁਝ ਦੇਰ ਪਹਿਲਾਂ ਮੇਰੇ ਤੋਂ ਇੱਕ ਬਿਆਨ ਦਿੱਤਾ ਗਿਆ, ਜਿਸ ਕਰਕੇ ਪੰਜਾਬੀਆਂ ਦਾ ਬਹੁਤ ਦਿਲ ਦੁਖਿਆ ਹੈ। ਮੈਂ ਖੁਦ ਇੱਕ ਪੰਜਾਬੀ ਹਾਂ ਅਤੇ ਮੈਨੂੰ ਪਤਾ ਹੈ ਕਿ ਅਸੀਂ ਪੰਜਾਬੀ ਕਿੰਨੇ ਦਲੇਰ ਹਾਂ, ਕਿਵੇਂ ਅਸੀਂ ਅਜ਼ਾਦੀ ਲਈ ਲੜੇ ਹਾਂ। ਕਿਸ ਤਰ੍ਹਾਂ ਅਸੀਂ ਕ੍ਰਾਂਤੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਬਹਾਅ ‘ਚ ਮੇਰੇ ਤੋਂ ਕੁਝ ਸ਼ਬਦ ਬੋਲ ਹੋ ਗਏ ਅਤੇ ਉਨ੍ਹਾਂ ਲਈ ਮੈਂ ਸਭ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ।
ਦੱਸ ਦੇਈਏ ਕਿ ਕੈਬਨਿਟ ਮੰਤਰੀ ਨਿੱਝਰ ਨੇ ਕਿਹਾ ਸੀ ਕਿ ਪੰਜਾਬ ਦਾ ਕਿਸਾਨ ਹੁਣ ਆਰਾਮਪ੍ਰਸਤ ਹੋ ਗਿਆ ਹੈ। ਇਹੀ ਨਹੀਂ ਨਹਿਰ ਦੇ ਪਾਣੀ ਦੀ ਹੁਣ ਕਿਸਾਨ ਮੰਗ ਨਹੀਂ ਕਰਦਾ ਜਿਸ ਕਾਰਨ ਡਿਪਾਰਟਮੈਂਟ ਵਾਲੇ ਨਹਿਰਾਂ ਵਿਚ ਪਾਣੀ ਭੇਜਦੇ ਨਹੀਂ ਹਨ। ਫ੍ਰੀ ਬਿਜਲੀ ਨੇ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਨੂੰ ਆਰਾਮਪ੍ਰਸਤ ਬਣਾ ਦਿੱਤਾ ਹੈ। ਹੁਣ ਤਾਂ ਇੰਝ ਹੋ ਗਿਆ ਹੈ ਕਿ ਇਕ ਬਟਨ ਦਬਾ ਕੇ ਮੋਟਰ ਚਲਾਓ ਤੇ ਪਾਣੀ ਆ ਜਾਂਦਾ ਹੈ ਜਿਸ ਕਾਰਨ ਕਿਸਾਨ ਆਰਾਮਪ੍ਰਸਤ ਹੋ ਗਿਆ ਹੈ ਤੇ ਨਹਿਰ ਦੇ ਪਾਣੀ ਦੀ ਮੰਗ ਨਹੀਂ ਕਰਦਾ।