PoliticsPunjab

ਬਿਕਰਮ ਸਿੰਘ ਮਜੀਠੀਆ ਨੂੰ ਕੋਰਟ ਨੇ ਪਾਈ ਝਾੜ, ਬਿਆਨਬਾਜੀ ‘ਤੇ ਲਗਾਈ ਰੋਕ

Bikram Singh Majithia was fined by the court, banned from speaking against OSD

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕੋਰਟ ਨੇ ਝਾੜ ਪਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ OSD ਖਿਲਾਫ਼ ਕੀਤੀ ਬਿਆਨਬਾਜ਼ੀ ਨੂੰ ਲੈ ਕੇ ਕੋਰਟ ਨੇ ਉਨ੍ਹਾਂ ਝਾੜ ਪਾਈ ਹੈ। ਕੋਰਟ ਨੇ ਬਿਕਰਮ ਸਿੰਘ ਮਜੀਠੀਆ ਨੂੰ ਸਾਰੇ ਜਨਤਕ ਪਲੇਟਫਾਰਮਾਂ ‘ਤੇ ਰਾਜਬੀਰ ਸਿੰਘ ਦੇ ਖ਼ਿਲਾਫ਼ ਬਿਆਨ ਦੇਣ ‘ਤੇ ਤੁਰੰਤ ਰੋਕ ਲਗਾਈ ਹੈ। ਨਾਲ ਹੀ ਕੋਰਟ ਨੇ ਇਹ ਵੀ ਮੰਨਿਆ ਹੈ ਕਿ ਅਜਿਹੇ ਬਿਨ ਰਾਜਬੀਰ ਸਿੰਘ ਦੀ ਅਕਸ ਨੂੰ ਨੁਕਸਾਨ ਪਹੁੰਚਾ ਰਹੇ ਹਨ।

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਦੇ OSD ਰਾਜਬੀਰ ਸਿੰਘ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਇੱਕ ਲੀਗਲ ਨੋਟਿਸ ਭੇਜਿਆ ਸੀ। ਰਾਜਬੀਰ ਸਿੰਘ ਦਾ ਕਹਿਣਾ ਸੀ ਕਿ ਬਿਕਰਮ ਮਜੀਠੀਆ ਨੇ ਉਨ੍ਹਾਂ ਖਿਲਾਫ ਸੋਸ਼ਲ ਮੀਡੀਆ ‘ਤੇ ਜੋ ਬਿਆਨ ਦਿੱਤਾ ਹੈ ਪੂਰੀ ਤਰ੍ਹਾਂ ਗਲਤ ਹੈ। ਇਸ ਲਈ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਕੋਰਟ ‘ਚ ਇਸ ਨੂੰ ਸੱਚ ਸਾਬਿਤ ਕਰਕੇ ਦਿਖਾਉਣਾ ਪਏਗਾ। ਨੋਟਿਸ ਚ ਉਨ੍ਹਾਂ ਨੇ 48 ਘੰਟਿਆਂ ਦੇ ਅੰਦਰ ਲਿਖਤੀ ਰੂਪ ‘ਚ ਮੁਆਫ਼ੀ ਮੰਗਣ ਦੀ ਗੱਲ ਕਹੀ ਸੀ।

 

 

ਇਲਜ਼ਾਮ ਇਹ ਸਨ ਕਿ ਕੁਝ ਦਿਨ ਪਹਿਲਾਂ ਬਿਕਰਮ ਸਿੰਘ ਮਜੀਠਿਆ ਨੇ ਰਾਜਬੀਰ ਸਿੰਘ ਖਿਲਾਫ਼ ਕੁਝ ਆਰੋਪ ਲਗਾਏ ਸਨ। ਇਸ ਤੋਂ ਬਾਅਦ ਨਰਾਜ਼ ਰਾਜਬੀਰ ਸਿੰਘ ਨੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ ਅਤੇ 48 ਘੰਟਿਆਂ ਦੇ ਅੰਦਰ-ਅੰਦਰ ਮੁਆਫੀ ਮੰਗਣ ਦੀ ਮੰਗ ਕੀਤੀ ਸੀ। 

Back to top button