HealthIndia

ਖਰਾਬ ਭੋਜਨ ਖੁਆਇਆ ਤਾਂ ਹੋਵੇਗਾ ਐਕਸ਼ਨ, 6 ਮਹੀਨੇ ਦੀ ਜੇਲ੍ਹ, 5 ਲੱਖ ਦਾ ਜੁਰਮਾਨਾ, ਰੈਸਟੋਰੈਂਟ ਮਾਲਕ ਲਈ ਫੂਡ ਲਾਇਸੈਂਸ ਲਾਜ਼ਮੀ

Action will be taken if bad food is served, 6 months jail, 5 lakh fine, food license mandatory for restaurant owner

ਪਟਿਆਲਾ ‘ਚ ਜਨਮ ਦਿਨ ਮੌਕੇ ਆਨਲਾਈਨ ਮੰਗਵਾਏ ਕੇਕ ਖਾਣ ਨਾਲ 10 ਸਾਲਾ ਲੜਕੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਨਾਲ ਹੀ ਕੇਕ ਖਾਣ ਨਾਲ ਕੁਝ ਜੀਆਂ ਦੀ ਸਿਹਤ ਖ਼ਰਾਬ ਹੋ ਗਈ। ਇਸ ਤੋਂ ਬਾਅਦ ਹੁਣ ਆਨਲਾਈਨ ਚੀਜ਼ਾਂ ਮੰਗਵਾਉਣ ਵਾਲੇ ਲੋਕਾਂ ਦੇ ਮਨ ਵਿਚ ਡਰ ਪੈਦਾ ਹੋ ਗਿਆ ਹੈ।

ਸਾਡੇ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿਸੇ ਢਾਬੇ ਜਾਂ ਰੈਸਟੋਰੈਂਟਾਂ ਤੋਂ ਆਨਲਾਈਨ ਆਰਡਰ ਮੰਗਵਾਉਂਦੇ ਹਨ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਆਨਲਾਈਨ ਮੰਗਵਾਇਆ ਗਿਆ ਭੋਜਨ ਜਾਂ ਕੋਈ ਹੋਰ ਚੀਜ਼ ਖਰਾਬ ਨਿਕਲਦੀ ਹੈ ਤਾਂ ਅਜਿਹੇ ਵਿਚ ਕਿਸ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ। ਇਸ ਦਾ ਹੱਲ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਫੂਡ ਸੇਫ਼ਟੀ ਐਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਵਿਚ ਖਪਤਕਾਰਾਂ ਦੇ ਮੁੱਦਿਆਂ ਸਬੰਧੀ ਕਈ ਉਪਬੰਧ ਹਨ ਜਿਵੇਂ ਕਿ ਖਰਾਬ ਭੋਜਨ ਦੀ ਗੁਣਵੱਤਾ, ਸਵੱਛ ਖਾਣਾ, ਪਕਾਉਣ ਦੀਆਂ ਸ਼ੈਲੀਆਂ ਆਦਿ।

ਫੂਡ ਸੇਫ਼ਟੀ ਐਡ ਸਟੈਂਡਰਡ ਅਥਾਰਟੀ ਆਫ ਇੰਡੀਆ 2006 ਦੀ ਧਾਰਾ 31 ਤਹਿਤ ਹਰ ਰੈਸਟੋਰੈਂਟ ਮਾਲਕ ਲਈ ਕਾਰੋਬਾਰ ਚਲਾਉਣ ਲਈ ਫੂਡ ਲਾਇਸੈਂਸ ਹੋਣਾ ਲਾਜ਼ਮੀ ਹੈ। ਰੈਸਟੋਰੈਂਟ ਦੇ ਮਾਲਕ ਨੂੰ ਨਾਮਜ਼ਦ ਅਧਿਕਾਰੀ ਨੂੰ ਬਿਨੈ ਪੱਤਰ ਦੇ ਕੇ ਲਾਇਸੈਂਸ ਲਈ ਅਰ਼ਜ਼ੀ ਦੇਣੀ ਪੈਂਦੀ ਹੈ। ਜੇਕਰ ਮਾਲਕ ਬਿਨਾਂ ਫੂਡ ਲਾਇਸੈਂਸ ਦੇ ਕੰਮ ਕਰਦਾ ਹੈ ਤਾਂ ਮਾਲਕ ਨੂੰ 6 ਮਹੀਨੇ ਦੀ ਕੈਦ ਅਤੇ ਵੱਧ ਤੋਂ ਵੱਧ 5 ਲੱਖ ਦਾ ਜੁਰਮਾਨਾ ਵੀ ਹੋ ਸਕਦਾ ਹੈ। FSSAI 54 ਧਾਰਾ ਵਿਚ 1 ਲੱਖ ਦੇ ਜੁਰਮਾਨੇ ਨਾਲ ਨਜਿੱਠਦੀ ਹੈ ਜੇਕਰ ਭੋਜਨ ਵਿਚ ਕੋਈ ਵੀ ਗਲਤ ਪਦਾਰਥ ਪਾਇਆ ਜਾਂਦਾ ਹੈ। ਨਾਲ ਹੀ ਜੇਕਰ ਕੋਈ ਰੈਸਟੋਰੈਂਟ ਗੰਦੀ ਜਾਂ ਅਸਥਾਈ ਰਸੋਈ ਵਿਚ ਖਾਣਾ ਪਕਾ ਰਿਹਾ ਹੈ ਤਾਂ ਉਸ ਨੂੰ 1 ਲੱਖ ਰੁਪਏ ਜੁਰਮਾਨਾ ਹੁੰਦਾ ਹੈ। ਰੈਸਟੋਰੈਂਟ ਜਾਂ ਭੋਜਨ ਪਦਾਰਥਾਂ ਖਿਲਾਫ ਸ਼ਿਕਾਇਤ ਕਰਨ ਲਈ ਖਪਤਕਾਰ ਨੂੰ ਉਪਰੋਕਤ ਸ਼ਰਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

 

ਸਭ ਤੋਂ ਪਹਿਲਾਂ ਸ਼ਿਕਾਇਤ ਕਰਤਾ ਨੂੰ ਵੈੱਬਸਾਈਟ fssai.gov.in ‘ਤੇ ਕਲਿੱਕ ਕਰਨਾ ਹੈ। ਫਿਰ ਦੱਸਣਾ ਹੈ ਕਿ ਤੁਹਾਡੀ ਸ਼ਿਕਾਇਤ ਕੀ ਹੈ। ਰਜਿਸਟਰਡ ਕਰਨ ਦੇ ਬਾਅਦ ਸਬੰਧਤ ਸ਼੍ਰੇਣੀ ਦੀ ਚੋਣ ਕਰਨੀ ਹੈ। ਇਸ ਤੋਂ ਬਾਅਦ ਫਾਰਮ ਦਿਖੇਗਾ ਜਿਸ ਵਿਚ ਸਾਰੀ ਡਿਟੇਲ ਜਮ੍ਹਾ ਕਰਵਾਉਣੀ ਹੋਵੇਗੀ। ਫਾਰਮ ਦੇ ਜਮ੍ਹਾ ਹੋਣ ਦੇ ਬਾਅਦ ਹਵਾਲਾ ਨੰਬਰ ਦਿੱਤਾ ਜਾਵੇਗਾ ਜਿਸ ਦੀ ਵਰਤੋਂ ਸ਼ਿਕਾਇਤ ਦੀ ਸਥਿਤੀ ਨੂੰ ਦੇਖਣ ਲਈ ਕੀਤੀ ਜਾ ਸਕਦੀ ਹੈ।

Back to top button