ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਇੰਦਰਜੀਤ ਨਿੱਕੂ ਬਾਗੇਸ਼ਵਰ ਧਾਮ, ਉਤਰਾਖੰਡ ਵਿਖੇ ਪਹੁੰਚੇ ਨਜ਼ਰ ਆ ਰਹੇ ਹਨ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇੰਦਰਜੀਤ ਨਿੱਕੂ ਬਾਬੇ ਕੋਲ 3 ਮੁਸ਼ਕਿਲਾਂ ਲੈ ਕੇ ਜਾਂਦੇ ਹਨ। ਪਹਿਲੀ ਮੁਸ਼ਕਿਲ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਹੈ, ਜੋ ਠੀਕ ਨਹੀਂ ਰਹਿੰਦੀ ਤੇ ਤਣਾਅ ਬਣਿਆ ਹੋਇਆ ਹੈ।
ਦੂਜੀ ਮੁਸ਼ਕਿਲ ਪੈਸਿਆਂ ਦੀ ਤੰਗੀ ਤੇ ਕਰਜ਼ ਹੈ ਤੇ ਕੰਮ ਸਫਲ ਨਹੀਂ ਹੋ ਰਿਹਾ। ਤੀਜੀ ਤੇ ਆਖਰੀ ਮੁਸ਼ਕਿਲ ਗਾਇਕੀ ਦੇ ਪ੍ਰੋਗਰਾਮਾਂ ਦੀ ਹੈ, ਜੋ ਲੱਗ ਨਹੀਂ ਰਹੇ ਤੇ ਕੰਮ ਬੰਦ ਹੋਇਆ ਪਿਆ ਹੈ।
ਇਨ੍ਹਾਂ ਮੁਸ਼ਕਿਲਾਂ ‘ਤੇ ਬਾਬਾ ਇੰਦਰਜੀਤ ਨਿੱਕੂ ਨੂੰ ਕਹਿੰਦਾ ਹੈ ਕਿ ਬੰਧਨ ਕਰ ਦਿੱਤਾ ਗਿਆ ਹੈ ਤੇ ਚੌਂਕੀ ਕੀਤੀ ਗਈ ਹੈ। ਅੱਗੇ ਤੇਜ਼ ਗਤੀ ਨਾਲ ਕੰਮ ਚੱਲੇਗਾ ਤੇ ਚੰਗੀ ਤਰ੍ਹਾਂ ਗਾ ਪਾਓਗੇ, ਆਸ਼ੀਰਵਾਦ ਹੈ।
ਇਸ ਤੋਂ ਬਾਅਦ ਬਾਬਾ ਇੰਦਰਜੀਤ ਨਿੱਕੂ ਨੂੰ ਗੀਤ ਸੁਣਾਉਣ ਲਈ ਕਹਿੰਦਾ ਹੈ। ਇੰਦਰਜੀਤ ਨਿੱਕੂ ਇਸ ਦੌਰਾਨ ਭਾਵੁਕ ਹੋ ਜਾਂਦੇ ਹਨ ਤੇ ਰੋਣ ਲੱਗਦੇ ਹਨ। ਫਿਰ ਬਾਬਾ ਕਹਿੰਦਾ ਹੈ ਕਿ ਅੱਜ ਤੋਂ ਤੁਹਾਡੀ ਜੈ-ਜੈ ਹੋ ਜਾਣੀ ਹੈ।
ਇੱਥੇ ਆਪਣੇ ਦੁੱਖਾਂ ਦ ਜ਼ਿਕਰ ਕਰਦਿਆਂ ਉਹ ਕਾਫ਼ੀ ਭਾਵੁਕ ਹੋ ਗਏ। ਇਹੀ ਨਹੀਂ ਆਪਣੀਆਂ ਸਮੱਸਿਆਵਾਂ ਨੂੰ ਬਿਆਨ ਕਰਦੇ ਹੋਏ ਸਿੰਗਰ ਦੀਆਂ ਅੱਖਾਂ ਨਮ ਹੋ ਗਈਆਂ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ `ਤੇ ਖੂਬ ਵਾਇਰਲ ਹੋ ਰਿਹਾ ਹੈ।