
ਪਿੰਡ ਸਿਧਵਾਂ ਦੇ ਗੁਰਦੁਆਰਾ ਜਨਮ ਅਸਥਾਨ ਧੰਨ ਧੰਨ ਬਾਬਾ ਜੇਠਾ ਦੇ ਸਾਹਮਣੇ ਬਣੀ ਗਰਾਊਂਡ ‘ਚ ਕਿਸੇ ਨੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜ ਕੇ ਸੁੱਟ ਦਿੱਤਾ। ਉੱਥੇ ਖੇਡ ਰਹੇ ਬੱਚਿਆਂ ਨੇ ਇਸ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਦਿੱਤੀ।
ਬੇਅਦਬੀ ਦੀ ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤੇ ਪ੍ਰਧਾਨ ਵੱਲੋਂ ਅਨਾਊਂਸਮੈਂਟ ਕੀਤੀ ਗਈ ਕਿ ਸ਼ਰਾਰਤੀ ਨੂੰ ਲੱਭਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ ਅਤੇ 20 ਹਜ਼ਾਰ ਦਾ ਇਨਾਮ ਵੀ ਦਿੱਤਾ ਜਾਵੇਗਾ। ਇਨਾਮ ਰੱਖੇ ਜਾਣ ਤੋਂ ਬਾਅਦ ਕੋਈ ਗੁਰਦੁਆਰਾ ਸਾਹਿਬ ਦੇ ਗੋਬਰ ਗੈਸ ਪਲਾਂਟ ਨੇੜੇ ਗੁਟਕਾ ਸਾਹਿਬ ਦੇ ਬਾਕੀ ਅੰਗ ਰੱਖ ਕੇ ਫਰਾਰ ਹੋ ਗਿਆ। ਪਿੰਡ ਵਾਸੀਆਂ ਨੇ ਇਸ ਦੀ ਜਾਣਕਾਰੀ ਥਾਣਾ ਖਾਲੜਾ ਪੁਲਿਸ ਨੂੰ ਦਿੱਤੀ।