Punjab

ਕਾਰ ਚਾਲਕ ਨੇ ਟ੍ਰੈਫਿਕ ਕਰਮਚਾਰੀ ਨੂੰ ਬੋਨਟ ‘ਤੇ ਚੜ੍ਹਾ ਕੇ ਕਈ ਇਲਾਕਿਆਂ ‘ਚ ਘੁਮਾਇਆ, ਦੇਖੋ ਵੀਡੀਓ

ਲੁਧਿਆਣਾ ‘ਚ ਇਕ ਕਾਰ ਚਾਲਕ ਵੱਲੋਂ ਟ੍ਰੈਫਿਕ ਪੁਲਸ ਕਰਮਚਾਰੀ ਨਾਲ ਦਬੰਗਾਈ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਲੁਧਿਆਣਾ ਦੇ ਮਾਤਾ ਰਾਣੀ ਚੌਕ ਇਲਾਕੇ ਦੀ ਹੈ। ਜਾਣਕਾਰੀ ਅਨੁਸਾਰ ਡਿਊਟੀ ‘ਤੇ ਤਾਇਨਾਤ ਟਰੈਫਿਕ ਹੈੱਡ ਕਾਂਸਟੇਬਲ ਹਰਦੀਪ ਸਿੰਘ ਨੇ ਜਦੋਂ ਘੰਟਾਘਰ ਚੌਕ ਤੋਂ ਆ ਰਹੇ ਇਕ ਕਾਰ ਚਾਲਕ ਨੂੰ ਮੋਬਾਇਲ ਫੋਨ ਦੀ ਵਰਤੋਂ ਕਰਨ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ

ਕਰੋੜ੍ਹਾਂ ਦੀ ਹੈਰੋਇਨ ਸਮੇਤ ਗ੍ਰਿਫਤਾਰ ਹੋਏ ਤਸਕਰ ਦਾ ਸਾਥੀ ਹੈ ਭਾਜਪਾ ਦਾ ਉਮੀਦਵਾਰ ਰਿੰਕੂ ਅਟਵਾਲ- ਥਿਆੜਾ

ਉਸ ਨੇ ਕੱਟ ਮਾਰਦਿਆਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਹਰਦੀਪ ਉਸ ਦੀ ਗੱਡੀ ਦੇ ਅੱਗੇ ਆਇਆ ਤਾਂ ਉਸ ਨੇ ਗੱਡੀ ਤੇਜ਼ ਰਫ਼ਤਾਰ ਨਾਲ ਦੌੜਾਉਂਦਿਆਂ ਹਰਦੀਪ ਨੂੰ ਹੀ ਗੱਡੀ ਦੇ ਬੋਨਟ ‘ਤੇ ਇਕ ਕਿਲੋਮੀਟਰ ਤੱਕ ਘੜੀਸਿਆ ਤੇ ਛਾਉਣੀ ਮੁਹੱਲਾ, ਮੰਨਾ ਸਿੰਘ ਨਗਰ ਇਲਾਕਿਆਂ ‘ਚ ਘੁਮਾਇਆ।

Back to top button