
ਤਰਨਤਾਰਨ ਦੇ ਪਿੰਡ ਸੰਗਤਪੁਰਾ ਵਿੱਚ ਸਥਿਤ ਗੁਰਦੁਆਰਾ ਬਾਬਾ ਦਰਸ਼ਨ ਦਾਸ ਦੇ ਦੀਵਾਨ ਹਾਲ ਦੀ ਸੇਵਾ ਚੱਲ ਰਹੀ ਸੀ ਤੇ ਅਚਾਨਕ ਲੈਂਟਰ ਡਿੱਗ ਗਿਆ। ਲੈਂਟਰ ਦੇ ਮਲਬੇ ਹੇਠ ਆਉਣ ਨਾਲ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ ਤੇ ਕਈ ਮਲਬੇ ਹੇਠ ਦੱਬੇ ਹੋਏ ਹਨ। ਦੱਸ ਦਈਏ ਕਿ ਲੈਂਟਰ ਦੀ ਸੇਵਾ ਲਈ ਸਥਾਨਕ ਲੋਕਾਂ ਤੋਂ ਇਲਾਵਾ 60 ਤੋਂ ਵੱਧ ਮਜ਼ਦੂਰਾਂ ਨੂੰ ਲਗਾਇਆ ਗਿਆ ਸੀ ਤੇ ਅਚਾਨਕ ਲੈਂਟਰ ਹੇਠਾਂ ਡਿੱਗ ਗਿਆ।