canada, usa ukReligiousWorld

ਗੁਰੂਘਰ ‘ਚ ਗੋਲਕ ਪਿੱਛੇ ਜੰਮ ਕੇ ਹੋਈ ਲੜਾਈ, ਜੁੱਤਿਆਂ ਸਣੇ ਪੁਲਿਸ ਗੁਰੂਘਰ ‘ਚ ਹੋਈ ਦਾਖਲ

ਗੁਰੂਘਰਾਂ ਦੀ ਗੱਲ ਹੁੰਦੀ ਹੈ ਤਾਂ ਖਾਸ ਤੌਰ ਤੇ ਵਿਦੇਸ਼ਾਂ ਵਿੱਚ ਤਾ ਗੁਰੂ ਘਰ ਨਿਆਸਰਿਆਂ ਨੂੰ ਬਹੁਤ ਵੱਡਾ ਸਹਾਰਾ ਹਨ। ਇਸਦੀ ਸਭ ਤੋਂ ਵੱਡੀ ਉਦਾਹਰਨ ਦੇਖਣ ਨੂੰ ਮਿਲੀ ਕੋਰੋਨਾ ਕਾਲ ਦੇ ਦੌਰਾਨ ਜਿਸ ਦੌਰਾਨ ਆਪੋ ਧਾਪੀ ਮਚੀ ਹੋਈ ਸੀ, ਗ੍ਰਸੋਰੀ ਸਟੋਰਸ ਤੇ ਖਾਣ ਦਾ ਸਮਾਨ ਨੀ ਮਿਲ ਪਾ ਰਿਹਾ ਸੀ ਤਾਂ ਅਜਿਹੇ ਵਿੱਚ ਦੁਨੀਆ ਦੇ ਕੋਨੇ ਕੋਨੇ ਵਿੱਚ ਗੁਰੂਘਰਾਂ ਨੇ ਆਪਣੇ ਦਰਵਾਜ਼ੇ ਖੋਲ੍ਹੇ ।

ਅਸੀਂ ਕੈਨੇਡਾ ਵਿਚ ਹਾਂ ਤਾਂ ਕੈਨੇਡਾ ਦੇ ਗੁਰੂ ਘਰਾਂ ਦੀ ਗੱਲ ਕਰੀਏ ਤਾਂ ਇੱਥੇ ਹਾਲਾਂਕਿ ਮੱਥਾ ਟੇਕਣ ਜਾਂ ਫਿਰ ਲੰਗਰ ਹਾਲ ਵਿੱਚ ਲੰਗਰ ਛੱਕਣ ਦੀ ਮਨਾਹੀ ਹੋ ਗਈ ਸੀ ਬਾਵਜੂਦ ਇਸਦੇ ਗੁਰੂਘਰਾਂ ਵੱਲੋਂ ਹਰ ਰੋਜ਼ ਲੰਗਰ ਤਿਆਰ ਕੀਤਾ ਜਾਂਦਾ ਸੀ ਅਤੇ ਖਾਸ ਤੌਰ ਤੇ ਅੰਤਰਾਰਸ਼ਟਰੀ ਵਿਦਆਿਰਥੀਆਂ ਨੂੰ ਪੈ ਕਰਕੇ ਦਿੱਤਾ ਵੀ ਜਾਂਦਾ ਸੀ। ਤਾਂ ਜੋ ਇਸ ਮੁਸ਼ਕਿਲ ਸਮੇਂ ਵਿੱਚ ਘੱਟੋ ਘੱਟ ਉਹ ਭੁੱਖੇ ਨਾ ਰਹਿ ਸਕਣ ਤੇ ਜੇਕਰ ਕੋਈ ਗੁਰੂ ਦੀ ਓਟ ਤੱਕ ਕੇ ਇਸ ਦਰ ਤੱਕ ਪੁੱਜਿਆ ਹੈ ਤਾਂ ਉਹ ਖਾਲੀ ਜਾਂ ਨਿਰਾਸ਼ ਹੋ ਕੇ ਨਾ ਪਰਤੇ। ਅਜਿਹੇ ਤੁਹਾਨੂੰ ਵੀ ਯਾਦ ਹੋਏਗਾ ਕਿ ਭਾਰਤ ਵਿੱਚ ਅਕਾਸੀਜਨ ਤੱਕ ਦੇ ਲੰਗਰ ਲਗਾ ਦਿੱਤੇ ਗਏ ਸੀ। ਪਰ ਕਈ ਵਾਰ ਅਜਿਹੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਜੋ ਗੁਰੂਘਰਾਂ ਦੀ ਸਾਖ ਨੂੰ ਖਰਾਬ ਕਰਦੀਆਂ ਨੇ ਤੇ ਭਾਈਚਾਰੇ ਦੇ ਦਿਲਾਂ ਤੇ ਵੀ ਸੱਟਾ ਵੱਜਦੀ ਹੈ। ਗੱਲ ਕਰ ਰਹੇ ਹਾਂ ਗੁਰੂਘਰਾਂ ਵਿੱਚ ਗੁੱਲਕ ਪਿੱਛੇ ਹੋਣ ਵਾਲੀਆਂ ਲੜਾਈਆਂ ਦੀ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪੁਰਤਗਾਲ ਦੇ ਲਿਸਬੋਨ ਸਥਿਤ ਗੁਰੂਘਰ ਵਿੱਚ ਜਿੱਥੇ ਬੀਤੇ ਦਿਨੀ ਗੁੱਲਕ ਦੇ ਹਿਸਾਬ ਕਿਤਾਬ ਨੂੰ ਲੈ ਕੇ ਗੁਰੂ ਘਰ ਵਿੱਚ ਹੀ ਕੁਝ ਮੁੰਡਿਆਂ ਦੀ ਲੜਾਈ ਹੋ ਗਈ। ਇਹ ਲੜਾਈ ਇੰਨੀ ਵੱਧ ਗਈ ਕਿ ਇਸ ਦੌਰਾਨ ਪੁਲਿਸ ਤੱਕ ਨੂੰ ਬੁਲਾਉਣਾ ਪੈ ਗਿਆ ਅਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵੱਲੋਂ ਗੁਰੂ ਘਰ ਪਹੂੰਚ ਕੇ ਪੁੱਛਗਿੱਛ ਕੀਤੀ ਗਈ ਅਤੇ ਪ੍ਰਾਪਤ ਜਾਕਣਾਰੀ ਮੁਤਾਬਿਕ ਪੁਲਿਸ ਅਫਸਰ ਜੁੱਤਿਆਂ ਸਣੇ ਗੁਰੂਘਰ ਵਿੱਚ ਦਾਖਲ ਹੋਏ। ਹੁਣ ਜੇਕਰ ਅਸੀਂ ਇਸ ਗੱਲ ਦੀ ਨਿੰਦਾ ਕਰੀ ਜਾਏ ਕਿ ਪੁਲਿਸ ਵਾਲੇ ਜੁੱਤਿਆਂ ਸਣੇ ਕਿਓਂ ਦਾਖਲ ਹੋਏ ਤਾਂ ਸਾਨੁੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੋ ਕਾਰੇ ਕੀਤੇ ਗਏ, ਉਹਨਾਂ ਦੇ ਕਰਕੇ ਹੀ ਗੁਰੂਘਰ ਚ ਪੁਲਿਸ ਆਈ। ਗੁਰੂਘਰਾਂ ਵਿੱਚ ਗੋਲਕ ਜਾਂ ਪ੍ਰਧਾਨਗੀ ਨੂੰ ਲੈ ਕੇ ਲੜਾਈਆਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਕੈਨੇਡਾ ਅਮਰੀਕਾ, ਇਟਲੀ ਅਜਿਹੇ ਮਾਮਲੇ ਕਈ ਥਾਵਾਂ ਤੇ ਸਾਹਮਣੇ ਆਏ ਨੇ ਪਰ ਸਵਾਲ ਇਹ ਉੱਠਦਾ ਹੈ ਕਿ ਇਹ ਲੜਾਈਆਂ ਤੋਂ ਵੀ ਸਬਕ ਨਹੀਂ ਲਿਆ ਜਾ ਰਿਹਾ ਤੇ ਇਹਨਾ ਦੇ ਚਲਦਿਆਂ ਦੁਨੀਆ ਅੱਗੇ ਸਿੱਖ ਭਾਈਚਾਰੇ ਦਾ ਅਕਸ ਖਰਾਬ ਹੂੰਦਾ ਹੈ ਤੇ ੳਹਨਾਂ ਲੋਕਾਂ ਦਾ ਭਰੋਸਾ ਉੱਠਦਾ ਹੈ ਜੋ ਗੁਰੂਘਰਾਂ ਵਿੱਚ ਵਿਸ਼ਵਾਸ ਰੱਖਦੇ ਹਨ।
ਅੱਜ ਦੇ ਸਮੇਂ ਵਿੱਚ ਕਈ ਲੋਕ ਕਹਿੰਦੇ ਸੁਣੇ ਜਾ ਸਕਦੇ ਨੇ ਕਿ ਗੁਰੂਘਰਾਂ ਵਿੱਚ ਚੜ੍ਹਾਵਾ ਨਾ ਦਿੱਤਾ ਜਾਏ ਤੇ ਰਸਦ ਪਾਣੀ ਦਾ ਹੀ ਮੱਥਾ ਟੇਕ ਦਿੱਤਾ ਜਾਏ ਤਾਂ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਗੁਰੂਘਰਾ ਦੇ ਆਪਣੇ ਖਰਚੇ ਵੀ ਹੁੰਦੇ ਹਨ। ਗੁਰੂਘਰਾਂ ਵਿੱਚ ਸੇਵਾਦਾਰਾਂ ਤੋਂ ਲੈ ਕੇ ਗ੍ਰੰਥੀ ਸਾਹਿਬਾਨ, ਕੀਰਤਨੀ ਜੱਥਿਆਂ ਤੇ ਢਾਡੀ ਸਿੰਘਾਂ ਨੂੰ ਵੀ ਤਨਖਾਹਾਂ ਦੇਣੀਆਂ ਹੁੰਦੀਆਂ ਹਨ। ਪਰ ਜ਼ਰੂਰੀ ਇਹ ਹੈ ਕਿ ਕਮੇਟੀਆਂ ਵੱਲੋਂ ਇਹ ਸੇਵਾ ਬਿਨ੍ਹਾ ਕਿਸੇ ਸਵਾਰਥ ਦੇ ਕੀਤੀ ਜਾਏ। ਅੱਜ ਵਿਦੇਸ਼ਾਂ ਵਿੱਚ ਬਹੁਤੇ ਗੁਰੂਘਰ ਅਜਿਹੇ ਹਨ ਜਿੱਥੇ ਪ੍ਰਬੰਧਕੀ ਕਮੇਟੀਆਂ ਵੱਲੋਂ ਇੰਨੇ ਵਧੀਆ ਪ੍ਰਬੰਧ ਕੀਤੇ ਗਏ ਹਨ ਕਿ ਕੋਈ ਗੈਰ ਸਿੱਖ ਵੀ ਜੇਕਰ ਇੱਕ ਵਾਰ ਆਉਂਦਾ ਹੈ ਤਾਂ ਸੇਵਾਦਾਰਾਂ ਦੀ ਸੇਵਾ ਭਾਵਨਾ ਦੇਖਕੇ ਤੇ ੁੳਹਨਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣ ਤੇ ਉਹ ਮੁੜ ਗੁਰੂਘਰਾਂ ਦਾ ਰੁੱਖ ਕਰਦੇ ਹਨ। ਬਿਨ੍ਹਾਂ ਕਿਸੇ ਧਰਮ, ਜਾਤ ਦੇ ਅਧਾਰ ਤੇ ਸਭ ਇੱਕ ਹੀ ਪੰਗਤ ਵਿੱਚ ਬੈਠ ਕੇ ਲੰਗਰ ਛੱਕਦੇ ਹਨ। ਦੂਜੇ ਭਾਈਚਾਰਿਆਂ ਦੇ ਲੋਕ ਵੀ ਇਸ ਗੱਲ ਤੋਂ ਹੈਰਾਨ ਹੁੰਦੇ ਹਨ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕ ਦਿਨ ਰਾਤ ਗੁਰੂ ਘਰ ਆਉਂਦੇ ਹਨ ਤੇ ਸਭ ਨੂੰ ਫ੍ਰੀ ਫੂਡ ਯਾਨਿ ਕਿ ਲੰਗਰ ਮੁਹੱਈਆ ਕਰਵਾਇਆ ਜਾਂਦਾ ਹੈ।

Leave a Reply

Your email address will not be published.

Back to top button