ਬਟਾਲਾ ਨੇੜੇ ਪੈਂਦੇ ਪਿੰਡ ਧਿਆਨਪੁਰ ਕੋਟਲੀ ’ਚ ਰਹਿੰਦੇ ਸਲਵਿੰਦਰ ਕੁਮਾਰ ਉੱਤੇ। ਸਲਵਿੰਦਰ ਕੁਮਾਰ ਨੇ ਨਾਗਾਲੈਂਡ ਬੰਪਰ ਲਾਟਰੀ ਦਾ ਢਾਈ ਕਰੋੜ ਵਾਲਾ ਟਿਕਟ ਖਰੀਦਿਆ ਸੀ।
ਜਦੋਂ ਦੀ ਦੁਕਾਨਦਾਰ ਦੀ ਢਾਈ ਕਰੋੜ ਦੀ ਲਾਟਰੀ ਨਿਕਲੀ ਹੈ ਪੂਰੇ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਹੈ ਅਤੇ ਉਹ ਇਲਾਕੇ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਖੁਸ਼ੀ ਦੇ ਮੌਕੇ ਸਲਵਿੰਦਰ ਕੁਮਾਰ ਨੇ ਨਿਊਜ਼ 18 ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਸਾਲ 1991 ਤੋਂ ਲਗਾਤਾਰ ਲਾਟਰੀ ਖਰੀਦਦਾ ਆ ਰਿਹਾ ਹੈ। ਇਸ ਵਾਰ ਉਹ ਪਰਿਵਾਰ ਸਣੇ ਮਨੀਕਰਣ ਸਾਹਿਬ ਨਤਮਸਤਕ ਹੋਣ ਲਈ ਗਿਆ ਸੀ ਤੇ ਵਾਪਸ ਆਉਂਦਿਆਂ ਰਾਹ ’ਚ ਉਸਨੇ ਪਠਾਨਕੋਟ ਤੋਂ ਲਾਟਰੀ ਦੀ ਟਿਕਟ ਖ਼ਰੀਦ ਲਈ।