HealthIndia

ਗੁੰਡਿਆਂ ਨੇ ਕੀਤੀਆਂ ਬੇਰਹਿਮੀ ਦੀਆਂ ਹੱਦਾਂ ਪਾਰ, ਔਰਤਾਂ ਨੂੰ ਜ਼ਿੰਦਾ ਧਰਤੀ ਵਿਚ ਦੱਬਿਆ

The goons crossed the limits of cruelty, buried the women alive in the ground

ਮੱਧ ਪ੍ਰਦੇਸ਼ ਦੇ ਰੀਵਾ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੰਗਵਾਨਾ ਥਾਣਾ ਖੇਤਰ ਦੇ ਪਿੰਡ ਹਿਨੌਤਾ ਕੋਠਾਰ ਵਿਚ ਕੁਝ ਔਰਤਾਂ ਨੂੰ ਜ਼ਿੰਦਾ ਦਫ਼ਨਾਉਣ ਦੀ ਕੋਸ਼ਿਸ਼ ਕੀਤੀ ਗਈ। ਔਰਤਾਂ ਨੂੰ ਜ਼ਿੰਦਾ ਦਫ਼ਨਾਉਣ ਦਾ ਇੱਕ ਸਨਸਨੀਖੇਜ਼ ਵੀਡੀਓ ਸਾਹਮਣੇ ਆਇਆ ਹੈ। ਇਹ ਔਰਤਾਂ ਜਬਰੀ ਸੜਕ ਨਿਰਮਾਣ ਦਾ ਵਿਰੋਧ ਕਰ ਰਹੀਆਂ ਸਨ। ਇਸ ਕਾਰਨ ਬਦਮਾਸ਼ਾਂ ਨੇ ਔਰਤਾਂ ਨੂੰ ਜ਼ਿੰਦਾ ਦੱਬਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ–ਸਿਰਫਿਰੇ ਆਸ਼ਿਕ ਨੇ..ਵਿਆਹ ਤੋਂ ਇਨਕਾਰ ਕਰਨ ‘ਤੇ ਕੁੜੀ ਨੂੰ ਤਲਵਾਰ ਨਾਲ ਵਡਿਆ, ਮੌਤ , Video Viral

ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਲੋਕ ਔਰਤਾਂ ਤੋਂ ਮਿੱਟੀ ਹਟਾ ਰਹੇ ਹਨ ਅਤੇ ਇਕ ਔਰਤ ਕਮਰ ਤੱਕ ਫਸੀ ਹੋਈ ਹੈ। ਗੁੰਡਿਆਂ ਨੇ ਇਨ੍ਹਾਂ ਔਰਤਾਂ ਨੂੰ ਸੜਕ ਦੇ ਵਿਵਾਦ ਵਿਚ ਦਫ਼ਨਾਉਣ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਇਕ ਔਰਤ ਦੇ ਗਲੇ ਤੱਕ ਅਤੇ ਇੱਕ ਔਰਤ ਨੂੰ ਲੱਕ ਤੱਕ ਨੱਪਿਆ ਸੀ। 

ਇਸ ਮਾਮਲੇ ‘ਤੇ ਮੱਧ ਪ੍ਰਦੇਸ਼ ਦੇ ਸੀਐਮ ਡਾਕਟਰ ਮੋਹਨ ਯਾਦਵ ਦਾ ਬਿਆਨ ਵੀ ਸਾਹਮਣੇ ਆਇਆ ਹੈ। ਸੀਐਮ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕੀਤਾ ਕਿ ਜ਼ਿਲੇ ਦੇ ਮੰਗਵਾਣਾ ਥਾਣਾ ਅਧੀਨ ਪੈਂਦੇ ਪਿੰਡ ਹਨੌਤਾ ਕੋਠਾਰ ‘ਚ ਔਰਤਾਂ ਨੂੰ ਦਫ਼ਨਾਉਣ ਦੇ ਮਾਮਲੇ ਵਿਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। 

Back to top button