Jalandhar
ਘਰ ਦੀ ਛੱਤ ‘ਤੇ ਗੋਲ਼ੀਆਂ ਚਲਾ ਕੇ ਜਨਮ-ਦਿਨ ਦੀ ਪਾਰਟੀ ਮਨਾਉਣ ਵਾਲੇ 5 ਵਿਅਕਤੀ ਹਥਿਆਰਾਂ ਸਣੇ ਕਾਬੂ
During the birthday party, 5 persons who celebrated the birthday party by firing bullets on the roof of the house were arrested with weapons
ਅੰਮ੍ਰਿਤਸਰ : ਇੰਦਰਾ ਕਾਲੋਨੀ ਵਿੱਖੇ ਸ਼ੇਖਰ ਸਿੰਘ ਉਰਫ ਸ਼ੇਰਾ ਵਾਸੀ ਇੰਦਰਾ ਕਾਲੋਨੀ ਦੇ ਘਰ ਜਨਮਦਿਨ ਦੀ ਪਾਰਟੀ ਦੌਰਾਨ ਘਰ ਦੀ ਛੱਤ ਦੇ ਕੁੱਝ ਨੌਜਵਾਨਾ ਵੱਲੋਂ ਫਾਇਰਿੰਗ ਕਰਨ ਦੇ ਮਾਮਲੇ ‘ਚ ਪੁਲਿਸ ਨੇ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਇਕ ਰਿਵਾਲਵਰ .32 ਬੋਰ ਸਮੇਤ 04 ਜ਼ਿੰਦਾ ਰੌਂਦ, ਇਕ .12 ਬੋਰ ਦੋਨਾਲੀ, ਇੱਕ .32 ਬੋਰ ਪਿਸਟਲ 02 ਜ਼ਿੰਦਾ ਰੌਦ ਅਤੇ ਇੱਕ .315 ਬੋਰ ਰਾਈਫਲ 02 ਜ਼ਿੰਦਾ ਰੌਦ ਬਰਾਮਦ ਕੀਤੇ ਗਏ।