Punjab

ਚੀਫ ਖਾਲਸਾ ਦੀਵਾਨ ਦੇ ਅਡੀਸ਼ਨਲ ਆਨਰੇਰੀ ਸਕੱਤਰ ‘ਤੇ ਸਰੀਰਕ ਸੋਸ਼ਨ ਕਰਨ ‘ਤੇ FIR ਦਰਜ

FIR registered against Additional Honorary Secretary of Chief Khalsa Diwan for sexual harassment

FIR registered against Additional Honorary Secretary of Chief Khalsa Diwan for sexual harassment

ਅੰਮ੍ਰਿਤਸਰ ਚੀਫ ਖ਼ਾਲਸਾ ਦੀਵਾਨ ਦੇ ਵਧੀਕ ਆਨਰੇਰੀ ਸਕੱਤਰ ਹਰਿੰਦਰ ਪਾਲ ਸਿੰਘ ਸੇਠੀ ਦੇ ਖਿਲਾਫ ਇਕ ਨਾਬਾਲਗ ਲੜਕੀ ਦਾ ਸਰੀਰਕ ਸ਼ੋਸ਼ਨ ਕਰਨ ਦਾ ਮਾਮਲਾ ਦਰਜ ਹੋਇਆ ਹੈ। ਇਸ ਮਾਮਲੇ ਦੇ ਦਰਜ ਦੀ ਘਟਨਾ ਕਾਰਨ ਦੀਵਾਨ ਦੇ ਸਾਰੇ ਮੈਂਬਰ ਹੈਰਾਨ ਹਨ। ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਇਸ ਮਾਮਲੇ ਨੂੰ ਬਹੁਤ ਗੰਭੀਰ ਦੱਸਦਿਆਂ ਸਬੰਧਤ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਹੈ। ਵਧੀਕ ਅਡੀਸ਼ਨਲ ਆਨਰੇਰੀ ਸਕੱਤਰ ਦੇ ਪਿਤਾ ਸੰਤੋਖ ਸਿੰਘ ਸੇਠੀ ਕਰੀਬ ਅੱਧੀ ਸਦੀ ਤੋਂ ਦੀਵਾਨ ਸਮੇਤ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇੇ ਮੈਂਬਰ ਰਹੇ ਹਨ।

ਇਲਜ਼ਾਮ ਹਨ ਕਿ ਹਰਿੰਦਰ ਪਾਲ ਸਿੰਘ ਸੇਠੀ ਪਹਿਲਾਂ ਆਪਣੇ ਨਜਦੀਕੀ ਰਿਸ਼ਤੇਦਾਰ ਦੀ ਪਤਨੀ ਨਾਲ ਕਥਿਤ ਤੌਰ ‘ਤੇ ਨਜਾਇਜ ਸਬੰਧ ਰੱਖਦਾ ਸੀ, ਫਿਰ ਉਸ ਦੀ ਨਜਰ ਰਿਸ਼ਤੇਦਾਰ ਦੀ ਨਾਬਾਲਗ ਲੜਕੀ ‘ਤੇ ਆ ਗਈ। ਉਸ ਨਾਲ ਕਈ ਵਾਰ ਕਥਿਤ ਤੌਰ ‘ਤੇ ਸਰੀਰਕ ਛੇੜਛਾੜ ਕੀਤੀ।

Back to top button