IndiaPunjab

ਦੁਬਈ ਦੇ ਕਾਰੋਬਾਰੀ ਵੱਲੋਂ ਜਵਾਈ ‘ਤੇ 107 ਕਰੋੜ ਦੀ ਠੱਗੀ ਮਾਰਨ ਦਾ ਦੋਸ਼

ਦੁਬਈ ਵਿੱਚ ਰਹਿੰਦੇ ਇਕ ਪਰਵਾਸੀ ਭਾਰਤੀ ਨੇ ਕੇਰਲ ਦੇ ਵਸਨੀਕ ਆਪਣੇ ਜਵਾਈ ‘ਤੇ 107 ਕਰੋੜ ਰੁਪਏ ਠੱਗਣ ਦਾ ਦੋਸ਼ ਲਗਾਇਆ ਹੈ। ਕਾਰੋਬਾਰੀ ਅਬਦੁਲ ਲਾਹਿਰ ਹਸਨ ਦੀ ਧੀ ਤੇ ਕੇਰਲ ਦੇ ਕਾਸਰਗੋਡ ਦੇ ਵਸਨੀਕ ਮੁਹੰਮਦ ਹਾਫਿਜ਼ ਦਾ 2017 ਵਿੱਚ ਵਿਆਹ ਹੋਇਆ ਸੀ। ਹਸਨ ਨੇ ਅਲੂਵਾ ਪੁਲੀਸ ਕੋਲ ਕਰੀਬ ਤਿੰਨ ਮਹੀਨੇ ਪਹਿਲਾਂ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਹਾਫਿਜ਼ ਨੇ ਉਸ ਦੀਆਂ ਕੁਝ ਸੰਪਤੀਆਂ ਦਾ ਮਾਲਕਾਣਾ ਹੱਕ ਵੀ ਹਾਸਲ ਕਰ ਲਿਆ ਹੈ। ਮੁਲਜ਼ਮ ਅਜੇ ਵੀ ਫਰਾਰ ਹੈ। 

Back to top button