
ਜਲੰਧਰ, ਐਚ ਐਸ ਚਾਵਲਾ।
ਸ. ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਪਰ ਸ੍ਰੀ ਅੰਦਤਿਆ IPS ADCP – 2 ਸਾਹਿਬ ਜੀ , ਸ੍ਰੀ ਮੁਹੰਮਦ ਸਰਫਾਰਜ ਆਲਮ IPS ACP ਵੈਸਟ ਜੀ ਅਤੇ INSP ਗਗਨਦੀਪ ਸਿੰਘ ਸੇਖੋਂ ਮੁੱਖ ਅਫਸਰ ਥਾਣਾ ਭਾਰਗੋ ਕੈਂਪ ਜਲੰਧਰ ਦੀ ਨਿਗਰਾਨੀ ਹੇਠ ਮਿਤੀ 09.09.2022 ਨੂੰ ASI ਸੁਖਦੇਵ ਚੰਦ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਨਾਖਾ ਵਾਲੇ ਬਾਗ ਵਾਲਾ ਚੁਰਾਹਾ ਮੁੱਹਲਾ ਊਦੇ ਨਗਰ ਦੌਰਾਨੇ ਨਾਕਾਬੰਦੀ ਅੰਕੁਸ਼ ਪੁੱਤਰ ਪੰਕਜ ਵਾਸੀ ਕਿਰਾਏਦਾਰ ਮਕਾਨ ਮਾਲਕ ਲਾਡੀ ਜੱਲੋਵਾਲ ਆਬਾਦੀ ਥਾਣਾ ਭਾਰਗੋ ਕੈਂਪ ਜਲੰਧਰ , ਜਤਿੰਦਰ ਸਿੰਘ ਉਰਫ ਭਠੂਰਾ ਪੁੱਤਰ ਕਰਨੈਲ ਸਿੰਘ ਵਾਸੀ ਖੁਰਲਾ ਕਿੰਗਰਾ ਨੇੜੇ ਸ਼ਮਸ਼ਾਨ ਘਾਟ ਜਲੰਧਰ , ਸਾਹਿਲ ਉਰਫ ਲਾਡੀ ਪੁੱਤਰ ਕਮਲ ਕਿਸ਼ੋਰ ਵਾਸੀ ਮਕਾਨ ਨੰਬਰ 3319 ਭਾਰਗੋ ਕੈਂਪ ਚੱਪਲੀ ਚੌਕ ਜਲੰਧਰ ਨੂੰ ਗ੍ਰਿਫਤਾਰ ਕਰਕੇ ਚੋਰੀ ਅਤੇ ਖੋਹ ਕੀਤੇ 20 ਮੋਬਾਇਲ ਫੋਨ ਵੱਖ ਵੱਖ ਮਾਰਕਿਆ ਦੇ ਬ੍ਰਾਮਦ ਕਰਕੇ ਮੁਕੱਦਮਾ ਨੰਬਰ : 144 ਮਿਤੀ 09.09.2022 ਅ / ਧ 379 – ਬੀ , 379,34,411 ਭ : ਦ ਥਾਣਾ ਭਾਰਗੋ ਕੈਂਪ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ।
ਦੌਰਾਨੇ ਤਫਤੀਸ਼ ਮਿਤੀ 10.09.2022 ਨੂੰ ਚੌਥੇ ਅਰੋਪੀ ਪੁਨੀਤ ਪੁੱਤਰ ਅਸ਼ਵਨੀ ਕੁਮਾਰ ਵਾਸੀ ਮਕਾਨ ਨੰਬਰ 131/11 ਮਹੁੱਲਾ ਭਾਰਗੋ ਕੈਂਪ ਜਲੰਧਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 8 ਮੋਬਾਇਲ ਫੋਨ ਵੱਖ ਵੱਖ ਮਾਰਕਿਆ ਦੇ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ।