ਜਲੰਧਰ ਪੁਲਿਸ ਵਲੋਂ ਕਰੋੜ੍ਹਾ ਦੀ ਹੀਰੋਇਨ, ਡਰਗ ਮਨੀ ਤੇ ਵਾਹਨਾਂ ਸਮੇਤ 3 ਮੁਲਜਮ ਗ੍ਰਿਫਤਾਰ, ਦੇਖੋ ਵੀਡੀਓ
Jalandhar police arrested 3 accused with heroin worth crores, drug money and vehicles, see video

ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਖੋਹ ਦੇ ਮੁਕੱਦਮਾ ਟਰੇਸ, 3 ਗ੍ਰਿਫਤਾਰ
ਡਾ:ਅੰਕੁਰ ਗੁਪਤਾ,ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜਾ ਅਨਸਰਾ/ਨਸ਼ਾ ਤਸਕਰਾ/ਚੋਰਾਂ ਅਤੇ ਭਗਤਿਆਂ ਦੇ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ਼੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ.ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ਼੍ਰੀ ਪਲਵਿੰਦਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਸਬ: ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਲਾਂਬੜਾ ਦੀ ਟੀਮ ਵੱਲੋਂ ਖੋਹ ਦੇ ਮੁਕੱਦਮੇ ਨੂੰ ਟਰੇਸ ਕਰਕੇ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਪਲਵਿੰਦਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 10.05,2022 ਨੂੰ ਅੰਕੁਸ਼ ਪੁੱਤਰ ਤੁਲਸੀ ਵਾਸੀ ਰਸੀਦਪੁਰ ਯੂ.ਪੀ ਹਾਲ ਵਾਸੀ ਘਈ ਫਾਰਮ ਗੱਦੋਵਾਲੀ ਥਾਣਾ ਲਾਂਬੜਾ ਜਿਲਾ ਜਲੰਧਰ ਵੱਲੋਂ ਬਰਖਿਲਾਫ ਨਾਮਲੂਮ ਵਿਅਕਤੀਆਂ ਦੇ ਏ.ਐਸ ਫਾਰਮ ਨੇਤੇ ਉਸਦੇ ਅਤੇ ਉਸਦੇ ਦੋਸਤ ਅਖਿਲੇਸ਼ ਉੱਪਰ ਦਾਤਰ ਦਾ ਵਾਰ ਕਰਕੇ ਉਹਨਾਂ ਪਾਸੋਂ ਉਹਨਾਂ ਦੇ ਮੋਬਾਈਲ ਫੋਨ ਮਾਰਕਾ VIVO TY, ਟੀਨੋ ਐਸਪਾਇਰ ਅਤੇ 4500 ਰੁਪਏ ਖੋਹਣ ਸਬੰਧੀ ਦਰਖਾਸਤ ਦਿੱਤੀ ਸੀ। ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਨਾਮਲੂਮ ਦੇਸ਼ੀਆਂ ਖਿਲਾਫ ਮੁਕੱਦਮਾ ਨੰ 42 ਮਿਤੀ 16.05.2024 अ/प-379-B IPC घाटा का तिला नळ्पत एउत्न उत्तिमटव अनवे संचली उढडीप्त ਅਮਲ ਵਿੱਚ ਲਿਆਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ ਸੀ। ਦੋਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਇਹ ਵਾਰਦਾਤ ਸੁਨੀਲ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਬੱਧਨੀ ਕਲੋਨੀ ਨੇੜੇ ਸੈਂਟ ਸੋਲਜਰ ਸਕੂਲ ਬਸਤੀ ਦਾਨਸ਼ਮੰਦਾ ਥਾਣਾ ਡਵੀਜਨ ਨੰਬਰ 05 ਜਲੰਧਰ, ਅਮ੍ਰਿਤਪਾਲ ਸਿੰਘ ਉਰਫ ਅਮਰੂਦ ਪੁੱਤਰ ਤਰਸੇਮ ਸਿੰਘ ਵਾਸੀ ਗਾਖਲਾ ਥਾਣਾ ਲਾਬੜਾ ਜਿਲਾ ਜਲੰਧਰ ਅਤੇ ਗੌਤਮ ਥਾਪਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਮੇਨ ਅੱਡਾ ਨੇੜੇ ਪੀਲੀ ਕੋਠੀ ਬਸਤੀ ਦਾਨਸ਼ਮੰਦਾ ਜਲੰਧਰ ਨੇ ਮਿਲ ਕੇ ਕੀਤੀ ਹੈ।
ਜਿਹਨਾਂ ਨੂੰ ਗ੍ਰਿਫਤਾਰ ਕਰਨ ਲਈ ਸਬ:ਇੰਸ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਲਾਂਬੜਾ ਵੱਲੋਂ ਮਿਤੀ 21.06.24 ਨੂੰ ਏ.ਐਸ.ਆਈ. ਜਗਦੇਵ ਸਿੰਘ ਸਮੇਤ ਪੁਲਿਸ ਪਾਰਟੀ ਤਿਆਰ ਕੀਤੀ ਗਈ। ਜੇ ਏ.ਐਸ.ਆਈ. ਜਗਦੇਵ ਸਿੰਘ ਵੱਲੋਂ ਉਕਤ ਤਿੰਨੋ ਦੋਸ਼ੀਆਨ ਸੁਨੀਲ ਕੁਮਾਰ, ਅੰਮ੍ਰਿਤਪਾਲ ਸਿੰਘ ਉਰਫ ਅਮਰੂਦ ਅਤੇ ਗੌਤਮ ਥਾਪਾ ਨੂੰ ਦੌਰਾਨੇ ਨਾਕਾਬੰਦੀ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਦਾਤਰ,ਕਿਰਪਾਨ ਅਤੇ ਮੋਟਰਸਾਈਕਲ ਸਪਲੈਂਡਰ ਬਿਨਾ ਨੰਬਰੀ ਰਿਕਵਰ ਕੀਤਾ ਗਿਆ।