PunjabPolitics

ਚੰਗਾ ਹੁੰਦਾ ਜੇ ਡਾ. ਚੀਮਾ ਸਰਕਾਰ ਦੌਰਾਨ ਹੋਏ ਗੁਨਾਹਾਂ ਬਾਰੇ ਥੋੜ੍ਹਾ ਸੱਚ ਕਬੂਲ ਕਰ ਲੈਂਦੇ-ਬਰਾੜ

Cheema would have admitted some truth about the crimes committed during the government-

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਬੀਤੇ ਕਈ ਦਿਨ ਤੋਂ ਡਾ. ਦਲਜੀਤ ਚੀਮਾ ਵਲੋਂ ਅਪਣੇ ਧੜੇ ਦੀ ਬਣਾਈ ਪਾਲਿਸੀ ਮੁਤਾਬਕ ਰੋਜ਼ਾਨਾ ਚੈਨਲਾਂ ‘ਤੇ ਸੰਗਤ ਸਾਹਮਣੇ ਨਿਰਾ ਝੂਠ ਪਰੋਸਦੇ ਹੋਏ ਵਿਰੋਧੀ ਧੜੇ ਤੇ ਧਿਰਾਂ ਨੂੰ ਸ੍ਰੀ ਅਕਾਲ ਤਖ਼ਤ ਦੇ ਵਿਰੋਧੀ ਗਰਦਾਨਣ ਦੀ ਕੋਝੀ ਕੋਸ਼ਿਸ਼ ਕਰ ਰਹੇ ਹਨ।

ਸੁਖਬੀਰ ਬਾਦਲ ਦੇ ਸੀਲਬੰਦ ਲਿਫਾਫਿਆਂ ਦੇ ਸਪੱਸ਼ਟੀਕਰਨ ‘ਤੇ ਜਥੇਦਾਰ ਇਸ ਦਿਨ ਜਾਰੀ ਕਰਨਗੇ ਫੈਸਲਾ

ਬਰਾੜ ਨੇ ਕਿਹਾ ਕਿ ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ ਤੇ ਹਰ ਫ਼ੈਸਲੇ ਤੇ ਫੁੱਲ ਚੜ੍ਹਾਵਾਂਗੇ। ਪਰ ਚੰਗਾ ਹੁੰਦਾ ਜੇਕਰ ਡਾ. ਚੀਮਾ ਸੰਗਤ ਨੂੰ ਸਰਕਾਰ ਦੌਰਾਨ ਹੋਈਆਂ ਗ਼ਲਤੀਆਂ ਅਤੇ ਗੁਨਾਹਾਂ ਬਾਰੇ ਥੋੜ੍ਹਾ ਬਹੁਤਾ ਸੱਚ ਕਬੂਲ ਕਰ ਲੈਂਦੇ। ਜਿਸ ਚਿੱਠੀ ਦਾ ਜ਼ਿਕਰ ਹੁਣ ਡਾ. ਚੀਮਾ ਕਰ ਰਹੇ ਹਨ, ਇਹ ਚਿੱਠੀ 16 ਅਕਤੂਬਰ 2015 ਨੂੰ ਹੋਈ ਕੋਰ ਕਮੇਟੀ ਵਾਲੇ ਦਿਨ ਦੇ ਫ਼ੈਸਲੇ ਦੀ ਹੈ ਜਿਸ ਵਿਚ ਫ਼ੈਸਲਾ ਹੋਇਆ ਸੀ ਕਿ ਸਮੁੱਚੀ ਅਕਾਲੀ ਲੀਡਰਸ਼ਿਪ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਵੇਗੀ ਅਤੇ ਮੁਆਫ਼ੀ ਦਿਵਾਉਣ ਵਾਲੀ ਗੱਲ ਤੋਂ ਲੈ ਕੇ ਪੰਥਕ ਸਰਕਾਰ ਵੇਲੇ ਹੋਈਆਂ ਗ਼ਲਤੀਆਂ ਗੁਨਾਹਾਂ ਦੀ ਮੁਆਫ਼ੀ ਮੰਗੇਗੀ। ਪਰ ਜਿਹੜੀ ਚਿੱਠੀ ਹੁਣ ਦਿਖਾਈ ਜਾ ਰਹੀ ਹੈ ਇਹ ਕੋਰ ਕਮੇਟੀ ਦੇ ਫ਼ੈਸਲੇ ਦੇ ਬਿਲਕੁਲ ਉਲਟ ਹੈ। ਇਸ ਵਿਚ ਕਿਤੇ ਵੀ ਬੇਅਦਬੀ ਬਾਰੇ, ਡੇਰਾ ਮੁਆਫ਼ੀ ਬਾਰੇ, ਵੋਟਾਂ ਦਾ ਸੌਦੇ ਬਾਰੇ ਜਾਂ ਕੇਸ ਵਾਪਸ ਲੈਣ ਬਾਰੇ ਦਾ ਜ਼ਿਕਰ ਤਕ ਨਹੀਂ। ਇਨਸਾਫ਼ ਮੰਗ ਰਹੀ ਸੰਗਤ ਤੇ ਗੋਲੀ ਚਲਾਉਣ ਦਾ ਜ਼ਿਕਰ ਤਕ ਨਹੀਂ, ਕੋਰ ਕਮੇਟੀ ਦੇ ਫ਼ੈਸਲੇ ਮੁਤਾਬਕ ਭੁੱਲ ਬਖ਼ਸ਼ਾਉਣ ਵਾਲੀ ਗੱਲ ਇਸ ਚਿੱਠੀ ਵਿਚ ਨਹੀਂ ਦਿਤੀ।

 ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੀ ਉਸ ਸਮੇਂ ਪਾਰਟੀ ਵਲੋਂ ਪਸ਼ਚਾਤਾਪ ਲਈ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਵਿਚ ਭਰੀ ਹਾਜ਼ਰੀ ਦੀ ਤਸਵੀਰ ਡਾ: ਚੀਮਾ ਵਲੋਂ ਦਿਖਾਈ ਜਾ ਰਹੀ ਹੈ ਉਸ ਤੇ ਅਸੀ ਬਿਲਕੁਲ ਸਪੱਸ਼ਟ ਹਾਂ ਕਿ ਪਸ਼ਚਾਤਾਪ ਕਰਨਾ ਜ਼ਰੂਰੀ ਸੀ ਤੇ ਹਮੇਸ਼ਾ ਅਰਦਾਸ ਬੇਨਤੀਆਂ ਕਰਦੇ ਰਹੇ ਹਾਂ। ਹੁਣ ਇਸ ਤਸਵੀਰ ਨੂੰ ਅਪਣੇ ਸਿਆਸੀ ਹਿਤਾਂ ਲਈ ਵਰਤ ਕੇ ਇਕ ਵਾਰ ਫਿਰ ਵੱਡਾ ਗੁਨਾਹ ਕਰਨ ਤੋਂ ਬਾਜ਼ ਨਹੀਂ ਆ ਰਹੇ ਅਤੇ ਪਹਿਲਾਂ ਵਾਂਗ ਕੀਤੀਆਂ ਗ਼ਲਤੀਆਂ ਕਦੋਂ ਗੁਨਾਹ ਬਣ ਗਏ ਸਨ ਉਸੇ ਤਰਜ ‘ਤੇ ਹੁਣ ਵੀ ਗੁਨਾਹਾਂ ਦੀ ਗਿਣਤੀ ਨੂੰ ਵਧਾਇਆ ਜਾ ਰਿਹਾ ਹੈ ਨਾ ਕਿ ਸੰਗਤ ਸਾਹਮਣੇ ਸੱਚ ਬੋਲਣ ਅਤੇ ਸੁਣਨ ਦੀ ਹਿੰਮਤ ਦਿਖਾਈ ਜਾ ਰਹੀ ਹੈ।

Back to top button