
ਜਲੰਧਰ 16 ਨਵੰਬਰ (ਬਿਓਰੋ )
ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ ਵਲੋਂ ਜਲੰਧਰ ਜੋਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ, ਜਨਰਲ ਸਕੱਤਰ ਅਮਨਦੀਪ ਮਹਿਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਜਸਵਿੰਦਰ ਬੱਲ ਦੀ ਅਗਵਾਈ ਹੇਠ ਲਾਂਬੜਾ ਯੂਨਿਟ ਦਾ ਗਠਨ ਕੀਤਾ ਗਿਆ। ਜਿਸ ਵਿੱਚ ਦਿਲਬਾਗ ਸੱਲ੍ਹਣ (ਰੋਜ਼ਾਨਾ ਸਪੋਕਸਮੈਨ) ਨੂੰ ਲਾਂਬੜਾ ਯੂਨਿਟ ਦਾ ਪ੍ਰਧਾਨ, ਮਨੀਸ਼ ਕੁਮਾਰ ਮਾਹੀ (ਜੱਗ ਬਾਣੀ) ਸੀਨੀਅਰ ਮੀਤ ਪ੍ਰਧਾਨ, ਡੇਵਿਡ ਬਹਿਲ (NRI/ FW ਟੀਵੀ) ਮੀਤ ਪ੍ਰਧਾਨ, ਮਨਦੀਪ ਸਿੰਘ (ਵਿਸ਼ਵ ਬਾਣੀ) ਜਨਰਲ ਸਕੱਤਰ , ਸੋਨੂੰ ਸਹੋਤਾ ( ਫਾਸਟ ਵੇਅ) ਸਕੱਤਰ, ਸੋਢੀ ਭਾਰਦਵਾਜ (ਪੰਜਾਬ ਨਿਊਜ਼ 11) ਜੁਆਇੰਟ ਸਕੱਤਰ, ਰੋਸ਼ਨ ਸਿੱਧੂ ਖਜਾਨਚੀ, ਤੋਂ ਇਲਾਵਾ ਸੁਖਰਾਜ ਸਿੰਘ (ਰੇਡੀਓ ਸਪਾਈਸ ਨਿਊਜ਼ੀਲੈਂਡ), ਸਤੀਸ਼ ਕੁਆਰੀ ਉਰਫ਼ ਪੂਜਾ ਏਕਤਾ ਟੀਵੀ, ਦਵਿੰਦਰ ਸੈਮ ਨੂੰ ਐਕਟਿਵ ਮੈਂਬਰ ਨਿਯੁਕਤ ਕੀਤਾ ਗਿਆ।
ਇਸ ਮੌਕੇ ਸ਼ਿੰਦਰਪਾਲ ਸਿੰਘ ਚਾਹਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਹਮੇਸ਼ਾ ਪੱਤਰਕਾਰਾਂ ਦੇ ਹੱਕਾਂ ਦੀ ਲੜਾਈ ਲੜਦੀ ਰਹੀ ਹੈ ਅਤੇ ਸਮੂਹ ਭਾਈਚਾਰੇ ਨੂੰ ਹਮੇਸ਼ਾ ਇੱਕੱਠੇ ਹੋ ਕੇ ਚੱਲਣਾ ਚਾਹੀਦਾ ਹੈ , ਲੋਕ ਮਸਲਿਆਂ ਨੂੰ ਪ੍ਰਸ਼ਾਸ਼ਨ ਤੱਕ ਪੁਚਾਉਣਾ ਸਾਡਾ ਮੁਢਲਾ ਫਰਜ਼ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ, ਜਨਰਲ ਸਕੱਤਰ ਅਮਨਦੀਪ ਮਹਿਰਾ ਅਤੇ ਮੀਤ ਪ੍ਰਧਾਨ ਜਸਵਿੰਦਰ ਬੱਲ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਹਾਰ ਪਾਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵਾਂ ਨਿਯੁਕਤ ਮੈਂਬਰਾਂ ਵਲੋਂ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ, ਅਮਨਦੀਪ ਮਹਿਰਾ, ਜਸਵਿੰਦਰ ਬੱਲ, ਬਿੱਧੀ ਚੱਦ ਬੱਬੂ, ਸਾਬਕਾ ਪੰਚ ਜੁਗਿੰਦਰ ਨਾਲ ਕੈਂਥ ਤਾਜਪੁਰ ਅਤੇ ਅੰਬੇਡਕਰ ਸੈਨਾ ਪੰਜਾਬ ਲਾਂਬੜਾ ਯੂਨਿਟ ਦੇ ਪ੍ਰਧਾਨ ਲਾਲੀ ਲਾਂਬੜਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।