
7 ਮੈਂਬਰੀ ਦੇ 5 ਮੈਂਬਰਸ ਦੀ ਜਥੇਦਾਰ ਰਘਬੀਰ ਸਿੰਘ ਨਾਲ ਮੀਟਿੰਗ ਜਾਰੀ ! ਭਰਤੀ ਨੂੰ ਲੈ ਕੇ ਹੋ ਰਹੀ ਮੀਟਿੰਗ?
ਅਮਨਦੀਪ ਸਿੰਘ /ਚਾਹਲ ਦੀ ਵਿਸ਼ੇਸ਼ ਰਿਪੋਰਟ
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦੇ ਕੱਲ ਦੇ ਬਿਆਨ ਤੋਂ ਬਾਅਦ ਅੱਜ ਸਿੰਘ ਸਾਹਿਬ ਦੀ ਰਿਹਾਇਸ਼ ਤੇ ਹੋ ਰਹੀ ਹੈ।ਮੀਟਿੰਗ ਵਿੱਚ 5ਮੈਂਬਰ ਹਨ ਮੌਜੂਦ! ਜੋ ਭਰਤੀ ਨਿਗਰਾਨੀ ਤੋਂ ਬਿਨਾਂ ਕੀਤੀ ਹੈ ਉਸ ਤੇ ਹੋ ਰਹੀ ਗੱਲ. ਨੇੜਲੇ ਸੂਤਰਾਂ ਦਾ ਕਹਿਣਾ ਸਿੰਘ ਸਾਹਿਬ ਬਾਦਲ ਖੇਮੇ ਤੇ ਖਾਸੇ ਨਾਰਾਜ ਹਨ। 2 ਦਸੰਬਰ ਵਾਲੇ ਹੁਕਮ ਜੋ ਜੋ ਫਸੀਲ ਤੋਂ ਹੋਏ ਉਸ ਦੀ ਪਾਲਣਾ ਕਰਨ ਬਜਾਏ ਬਾਦਲ ਦੀ ਪੁੱਛਤਪਨਾਹੀ ਕਰਨ ਵਾਲੇ ਬਾਰ ਬਾਰ ਪ੍ਰੈਸ ਸਾਹਮਣੇ ਬਿਆਨ ਦੇ ਰਹੇ ਸਨ ਉਹ ਛੱਡ ਕੱਲ ਉਹ ਸਿੰਘ ਸਾਹਿਬ ਨੂੰ ਦੱਸਣ ਗਏ ਕੀ ਤੁਹਾਡਾ ਅਧਿਕਾਰ ਖੇਤਰ ਕੀ ਹੈ। SGPC ਕਿਸੇ ਜਥੇਦਾਰ ਨੂੰ ਵੀ ਰੱਖ ਤੇ ਕੱਢ ਸੱਕਦੀ ਹੈ ਕਿਸੇ ਤਰਾਂ ਦੀ ਜਾਂਚ ਕਰ ਸੱਕਦੀ ਹੈ। ਜਦਕਿ ਸਿੰਘ ਸਾਹਿਬ ਵਲੋਂ ਏ ਜਾਂਚ ਕਮੇਟੀ ਜੋ SGPC ਨੇ ਜਥੇਦਾਰ ਹਰਪ੍ਰੀਤ ਸਿੰਘ ਦੀ ਜਾਂਚ ਕਰਨ ਲਈ ਬਣਾਈ ਸੀ। ਉਸ ਨੂੰ ਬਾਰ ਬਾਰ ਗਲਤ ਕਿਹਾ ਗਿਆ ਸੀ ਤੇ ਜਾਂਚ ਸਿਰਫ ਸ਼੍ਰੀ ਅਕਾਲ ਤੱਖਤ ਸਾਹਿਬ ਹੀ ਕਰ ਸਕਦਾ ਨੇ ਪਰ ਇਸ ਸਭ ਨੂੰ ਛਿੱਕੇ ਟੰਗ ਬਾਦਲ ਕੇ ਕਦੇ ਕਾਨੂੰਨ ਸਮਝਾਦੇ ਰਹੇ ਤੇ ਕਦੇ ਜਥੇਦਾਰ ਨੂੰ ਸੇਵਾ ਮੁਕਤ ਕਰਨਾ ਤੇ ਹੱਦ ਟੱਪਦਿਆ ਕੱਲ ਜਦੋਂ ਜਥੇਦਾਰ ਸਾਹਿਬ ਕੋਲ ਉਕਤ ਆਗੂ ਉਹਨਾਂ ਨੂੰ ਅਧਿਕਾਰ ਦੱਸਣ ਚੱਲੇ ਗਏ। ਜਿਸ ਬਾਅਦ ਸਿੰਘ ਸਾਹਿਬ ਰਘਬੀਰ ਸਿੰਘ ਜੀ ਨੇ ਕਿਹਾ ਮੈਨੂੰ ਅੱਜ ਹੀ ਪਤਾ ਲੱਗਾ ਅਧਿਕਾਰ ਖੇਤਰ ਬਾਰੇ ਕਿਉਂ ਕਿ ਸਿੱਖਾਂ ਦੀ ਸੁਪਰੀਮ ਕੋਰਟ ਦੇ ਫੈਸਲੇ ਚਾਰਦੀਵਾਰੀ ਵਿੱਚ ਹੀ ਖ਼ਤਮ ਹੋ ਜਾਂਦੇ ਹਨ। ਇਸ ਤੇ ਇੱਕ ਸੀਨੀਅਰ ਪੱਤਰਕਾਰ ਨੇ ਕੱਲ ਨਿਜੀ ਚੈਨਲ ਤੇ ਬੋਲਦਿਆਂ ਕਿਹਾ SGPC 1925 ਦੇ ਕਾਨੂੰਨ ਹਵਾਲਾ ਦੇ ਰਹੀ ਹੈ ਪਰ ਜਥੇਦਾਰ ਸ਼੍ਰੀ ਅਕਾਲ ਤੱਖਤ ਸਾਹਿਬ 1606 ਵਿੱਚ ਬਣਾਏ ਗਏ ਸੀ ਤੇ ਪਹਿਲੇ ਜਥੇਦਾਰ ਭਾਈ ਗੁਰਦਾਸ ਜੀ ਸਨ। ਉਸ ਵੇਲੇ ਕਿਹੜਾ ਸੰਵਿਧਾਨ ਸੀ ਉਸ ਵੇਲੇ ਬਾਬਾ ਬੁੱਢਾ ਜੀ ਨੂੰ ਪਹਿਲਾ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਵਿੱਚ ਹੋਣ ਦਾ ਮਾਨ ਹਾਸਿਲ ਹੋਇਆ ਸੀ। ਜਾਂ ਤਾਂ ਇਹ ਲੀਡਰਾਂ ਨੂੰ ਇਤਿਹਾਸ ਨਹੀਂ ਪਤਾ ਜਾਂ ਇਹ ਇਤਿਹਾਸ ਨੂੰ ਪਲਟਣਾਂ ਚਾਹੁੰਦੇ ਨੇ। ਖੈਰ ਸਿੰਘ ਸਾਹਿਬ ਨੇ ਹਾਲਾ ਕਿ ਧਾਮੀ ਨੂੰ ਅਸਤੀਫ਼ਾ ਵਾਪਿਸ ਲੈਣ ਲਈ ਵੀ ਕਿਹਾ ਗਿਆ। ਭਰਤੀ ਮੁਹਿੰਮ ਸ਼੍ਰੀ ਅਕਾਲ ਤੱਖਤ ਸਾਹਿਬ ਦੀ ਫਸੀਲ ਤੋਂ ਬਾਗੀ ਹੋ ਭਰਤੀ ਬਾਦਲ ਵਲੋਂ ਸ਼ੁਰੂ ਕੀਤੀ ਜੋ 30,31 ਲੱਖ ਤੱਕ ਦਲਜੀਤ ਚੀਮਾ ਨੇ ਦਸੀ ਉਸ ਭਰਤੀ ਨੂੰ ਵੱਖ ਵੱਖ ਲੀਡਰਾਂ ਵਲੋਂ ਬੋਗਸ ਕਿਹਾ ਗਿਆ ਹੈ. ਕੱਲ ਇੱਕ ਪੰਥਕ ਆਗੂ ਨੇ ਚੀਮਾ ਨੂੰ ਚੈਲੰਜ ਵੀ ਕੀਤਾ ਕਿ ਆਪਣੇ ਹਲਕੇ ਚੋਂ 50 ਹਜਾਰ ਭਰਤੀ ਦੀ ਗਿਣਤੀ ਦਿਖਾ ਦਿਓ ਗੱਲਾਂ ਕਰਦੇ ਹੋ ਢੇਡ ਲੱਖ ਦੀਆਂ। ਹੁਣ ਦੇਖੋ ਮੀਟਿੰਗ ਦਾ ਕੀ ਸਿੱਟਾ ਨਿੱਕਲਦਾ ਹੈ। ਸਭ ਦੀ ਨਜਰ ਇਸ ਮੀਟਿੰਗ ਤੇ ਹੈ।