Jalandhar
ਜਲੰਧਰ ਕਾਂਗਰਸ ਨੇ ਫੂਕਿਆ CM ਮਾਨ ਦਾ ਪੁਤਲਾ : ਬਜ਼ੁਰਗਾਂ ਤੋਂ ਜਨਮ ਅਤੇ ਸਕੂਲ ਦਾ ਸਰਟੀਫਿਕੇਟ ਮੰਗਣ ਦਾ ਵਿਰੋਧ
ਜਲੰਧਰ /ਐਸ ਐਸ ਚਾਹਲ
ਕਾਂਗਰਸ ਨੇ ਫੂਕਿਆ CM ਮਾਨ ਦਾ ਪੁਤਲਾ : ਬਜ਼ੁਰਗਾਂ ਤੋਂ ਜਨਮ ਅਤੇ ਸਕੂਲ ਦਾ ਸਰਟੀਫਿਕੇਟ ਮੰਗਣ ਦਾ ਵਿਰੋਧ
ਕਾਂਗਰਸੀ ਆਗੂਆਂ ਨੇ ਅੱਜ ਜਲੰਧਰ ਵਿੱਚ ਇਕੱਠੇ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਮਾਫੀਆ ਦੇ ਹੱਥਾਂ ਵਿੱਚ ਖੇਡ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਦਾ ਗਲਾ ਘੁੱਟਣ ’ਤੇ ਉਤਰ ਆਈ ਹੈ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਬਜ਼ੁਰਗਾਂ ਦੀ ਪੈਨਸ਼ਨ ਰੋਕਣ ਵਿੱਚ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੈਨਸ਼ਨ ਸਬੰਧੀ ਦਿੱਤੇ ਗਏ ਨਵੇਂ ਹੁਕਮਾਂ ਕਾਰਨ ਕਈ ਬਜ਼ੁਰਗਾਂ ਦੀ ਪੈਨਸ਼ਨ ਬੰਦ ਹੋ ਜਾਵੇਗੀ। ਜਲੰਧਰ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਸਰਕਾਰ ਆਨਲਾਈਨ ਲਾਈਫ ਸਰਟੀਫਿਕੇਟ ਦੀ ਬਜਾਏ ਬਜ਼ੁਰਗਾਂ ਤੋਂ ਉਨ੍ਹਾਂ ਦੀ ਉਮਰ ਦਾ ਸਬੂਤ ਮੰਗ ਰਹੀ ਹੈ। ਜਨਮ ਦਾ ਸਬੂਤ ਅਤੇ ਸਕੂਲ ਛੱਡਣ ਦਾ ਸਰਟੀਫਿਕੇਟ ਮੰਗਿਆ ਜਾ ਰਿਹਾ ਹੈ।