ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ 1.30 ਕਰੋੜ ਦਾ ਸੋਨਾ ਬਰਾਮਦ
Gold worth 1.30 crore recovered at Jalandhar Cantt Railway Station

ਜਲੰਧਰ ‘ਚ RPF (ਰੇਲਵੇ ਪੁਲਸ ਫੋਰਸ) ਨੇ ਇਕ ਵਿਅਕਤੀ ਕੋਲੋਂ ਕਰੀਬ 1.30 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਮੁਲਜ਼ਮ ਵਿਅਕਤੀ ਜ਼ਬਤ ਕੀਤੇ ਗਏ ਸੋਨੇ ਬਾਰੇ ਆਰਪੀਐਫ ਨੂੰ ਕੋਈ ਠੋਸ ਦਸਤਾਵੇਜ਼ ਨਹੀਂ ਦਿਖਾ ਸਕਿਆ, ਜਿਸ ਕਾਰਨ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ, ਉਸ ਦਾ ਸੋਨਾ ਜ਼ਬਤ ਕਰ ਲਿਆ ਅਤੇ ਮਾਮਲੇ ਦੀ ਸੂਚਨਾ ਤੁਰੰਤ ਆਮਦਨ ਕਰ ਵਿਭਾਗ ਨੂੰ ਦਿੱਤੀ। ਸੋਨੇ ਦਾ ਕੁੱਲ ਭਾਰ ਲਗਭਗ 2.90 ਕਿਲੋਗ੍ਰਾਮ ਹੈ।
ਜਾਣਕਾਰੀ ਅਨੁਸਾਰ ਆਰਪੀਐਫ ਦੀ ਚੈਕਿੰਗ ਦੌਰਾਨ 2.90 ਕਿਲੋ ਸੋਨਾ ਬਰਾਮਦ ਹੋਇਆ ਹੈ। ਉਕਤ ਵਿਅਕਤੀ ਤੋਂ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗਾ, ਇਸ ਲਈ ਉਸ ਨੂੰ ਥਾਣੇ ਲਿਆਂਦਾ ਗਿਆ ਅਤੇ ਤੁਰੰਤ ਇਸ ਮਾਮਲੇ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ।
ਇਹ ਸੋਨਾ ਰੇਲਵੇ ਪੁਲਿਸ ਫੋਰਸ ਨੇ ਅੱਜ ਯਾਨੀ ਸੋਮਵਾਰ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਬਰਾਮਦ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਤਾਇਨਾਤ ਆਰਪੀਐਫ ਦੇ ਸੀਨੀਅਰ ਕਮਾਂਡੈਂਟ ਰਿਸ਼ੀ ਪਾਂਡੇ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਬਰਾਮਦਗੀ ਤੋਂ ਬਾਅਦ ਆਮਦਨ ਕਰ ਵਿਭਾਗ ਤੁਰੰਤ ਜਾਂਚ ਵਿੱਚ ਜੁਟ ਗਿਆ ਹੈ।