JalandharPunjab

ਥਾਣਾ ਲੋਹੀਆਂ ਦੀ ਪੁਲਿਸ ਵੱਲੋਂ 2 ਪਿਸਤੌਲ ਅਤੇ 20 ਜਿੰਦਾ ਰੋਂਦ ਸਮੇਤ ਇੱਕ ਵਿਅਕਤੀ ਕਾਬੂ

ਜਲੰਧਰ, ਐਚ ਐਸ ਚਾਵਲਾ।

ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾੜੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਨਸ਼ਾ ਤਸਕਰਾਂ ਖਿਲਾਫ ਅਤੇ 26 ਜਨਵਰੀ ਦੇ ਸਬੰਧ ਵਿੱਚ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ ਪੁਲਿਸ ਕਪਤਾਨ, ਤਫਤੀਸ਼, ਜਲੰਧਰ ਦਿਹਾਤੀ ਅਤੇ ਸ੍ਰੀ ਗੁਰਪ੍ਰੀਤ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਇੰਸਪੈਕਟਰ ਸੁਰਜੀਤ ਸਿੰਘ ਪੰਡਾ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਵੱਲੋਂ ਪੁਲਿਸ ਪਾਰਟੀ ਤੇ ਫਾਇਰ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਪਿਸਤੋਲ 32 ਬੋਰ ਸਮੇਤ 17 ਰੋਦ ਜਿੰਦਾ 32 ਬੋਰ, ਇੱਕ ਦੇਸੀ ਪਿਸਤੌਲ 315 ਬੋਰ ਸਮੇਤ 03 ਰੋਦ ਜਿੰਦਾ 315 ਬੋਰ ਦੇ ਬਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਨੇ ਦੱਸਿਆਂ ਕਿ ਮਿਤੀ 25,01,2023 ਨੂੰ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁੱਖ ਅਫਸਰ ਥਾਣਾ ਲੋਹੀਆ ਨੇ ਸਮੇਤ ਆਪਣੀ ਪੁਲਿਸ ਪਾਰਟੀ ਦੇ 26 ਜਨਵਰੀ ਦੇ ਸਬੰਧ ਵਿੱਚ ਸਪੈਸ਼ਲ ਸਿਫਟਿੰਗ ਨਾਕਾ ਬੰਦੀ ਕਰਕੇ ਭੈੜੇ ਪੁਰਸ਼ਾ ਦੀ ਤਲਾਸ਼ੀ ਕਰ ਰਹੇ ਸੀ ਤਾ ਤਲਾਸ਼ੀ ਕਰਦੇ ਹੋਏ ਪੁਲਿਸ ਪਾਰਟੀ ਪਿੰਡ ਫਤਿਹਪੁਰ ਭੰਗਵਾ ਤੋ ਬੰਨ ਦਰਿਆ ਸਤਲੁਜ ਵਿਖੇ ਪੁੱਜੀ ਸੀ ਅਤੇ ਨਾਕਾ ਲਗਾ ਕੇ ਚੈਕਿੰਗ ਕਰ ਰਹੇ ਸੀ ਤਾ ਪਿੰਡ ਫਤਿਹਪੁਰ ਭੰਗਵਾਂ ਵੱਲੋਂ ਬੰਨ ਦਰਿਆ ਵੱਲ ਨੂੰ ਇੱਕ ਮੋਨਾ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਨਾਕਾ ਪਾਰਟੀ ਦੇ ਨਜਦੀਕ ਆਉਣ ਤੇ ਨਾਕਾ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾ ਮੋਨੇ ਵਿਅਕਤੀ ਨੇ ਨਜਦੀਕ ਆਉਂਦੇ ਹੀ ਆਪਣੀ ਖੱਬੀ ਡਬ ਵਿੱਚੋਂ ਆਪਣੇ ਸੱਜੇ ਹੱਥ ਨਾਲ ਪਿਸਤੌਲ ਕੱਢ ਕੇ ਪਹਿਲਾ ਹਵਾਈ ਫਾਇਰ ਪੁਲਿਸ ਪਾਰਟੀ ਵੱਲ ਕੀਤਾ। ਜੋ ਪੁਲਿਸ ਪਾਰਟੀ ਨੇ ਆਪਣਾ ਬਚਾਅ ਕੀਤਾ ਅਤੇ ਫਿਰ ਉਸ ਨੇ ਦੂਜਾ ਫਾਇਰ ਮਾਰ ਦੇਣ ਦੀ ਨੀਯਤ ਨਾਲ ਪੁਲਿਸ ਪਾਰਟੀ ਉਪਰ ਕੀਤਾ।ਜੋ ਇਹ ਫਾਇਰ ਸਾਈਡ ਦੀ ਨਿਕਲ ਗਿਆ।ਜੋ ਮੋਕਾ ਤੇ ਮੁੱਖ ਅਫਸਰ ਥਾਣਾ ਅਤੇ ਉਸ ਦੇ ਡਰਾਈਵਰ ਸੀਨੀਅਰ ਸਿਪਾਹੀ ਦਿਲਦਾਰ ਸਿੰਘ ਦੇ ਵਿਸਲਣ ਕਾਰਨ ਮਾਮੂਲੀ ਸੱਟਾਂ ਵੀ ਲੱਗੀਆਂ ਸਨ ਤਾਂ ਮੋਨਾ ਵਿਅਕਤੀ ਮੋਕਾ ਤੋਂ ਭੱਜਣ ਲੱਗਾ ਤਾਂ ਮੁੱਖ ਅਫਸਰ ਥਾਣਾ ਲੋਹੀਆ ਨੇ ਬੜੀ ਮੁਸਤੈਦੀ ਨਾਲ ਆਪਣਾ ਸਰਕਾਰੀ ਪਿਸਟਲ ਕੱਢ ਕੇ ਜਵਾਬੀ ਫਾਇਰ ਮੋਨਾ ਵਿਅਕਤੀ ਦੇ ਪੈਰਾ ਵਿੱਚ ਕੀਤਾ।ਜੋ ਇਹ ਫਾਇਰ ਉਸ ਦੀ ਖੱਬੀ ਲੱਤ ਦੇ ਗਿੱਟੇ ਉਪਰ ਲੱਗਾ।ਜਿਸ ਨਾਲ ਉਹ ਜਖਮੀ ਹੋ ਗਿਆ।ਜਿਸ ਤੇ ਮੁੱਖ ਅਫਸਰ ਥਾਣਾ ਨੇ ਸਮੇਤ ਪੁਲਿਸ ਪਾਰਟੀ ਨੇ ਬੜੀ ਮੁਸਤੈਦੀ ਨਾਲ ਮੋਨੇ ਵਿਅਕਤੀ ਨੂੰ ਕਾਬੂ ਕੀਤਾ ਅਤੇ ਉਸ ਪਾਸੋ ਇੱਕ ਪਿਸਤੌਲ 32 ਬੋਰ ਸਮੇਤ 17 ਹੋਂਦ ਜਿੰਦਾ 32 ਬੋਰ, ਇੱਕ ਦੇਸੀ ਪਿਸਤੌਲ 315 ਬੋਰ ਸਮੇਤ 03 ਰੋਦ ਜਿੰਦਾ 315 ਬੋਰ ਦੇ ਬਰਾਮਦ ਕੀਤੇ ਗਏ ਅਤੇ ਫਾਇਰ ਕਰਨ ਵਾਲੇ ਵਿਅਕਤੀ ਦਾ ਨਾਮ ਲਵਪ੍ਰੀਤ ਸਿੰਘ ਉਰਫ ਲੱਭਾ ਪੁੱਤਰ ਜੀਵਨ ਸਿੰਘ ਵਾਸੀ ਅਸਮੈਲਪੁਰ ਥਾਣਾ ਲੋਹੀਆ ਹੈ।ਜਿਸ ਤੇ ਮੁੱਖ ਅਫਸਰ ਥਾਣਾ ਨੇ ਲਵਪ੍ਰੀਤ ਸਿੰਘ ਉਰਫ ਲੱਭਾ ਪੁੱਤਰ ਜੀਵਨ ਸਿੰਘ ਵਾਸੀ ਅਸਮੈਲਪੁਰ ਥਾਣਾ ਲੋਹੀਆਂ ਦੇ ਖਿਲਾਫ ਮੁਕੱਦਮਾ ਨੰਬਰ 08 ਮਿਤੀ 25,01,2023 ਜੁਰਮ 307,353,186 IPC 25-5459 AACT ਥਾਣਾ ਲੋਹੀਆਂ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ ਅਤੇ ਜਖਮੀ ਦੋਸ਼ੀ ਲਵਪ੍ਰੀਤ ਸਿੰਘ ਉਰਫ ਲੱਭਾ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ ਗਿਆ ਹੈ।ਜੋ ਜੇਰੇ ਇਲਾਜ ਸੀ।ਜਿਸ ਨੂੰ ਅੱਜ ਮਿਤੀ 28-01-2023 ਨੂੰ ਸਿਵਲ ਹਸਪਤਾਲ ਜਲੰਧਰ ਵੱਲੋਂ ਡਿਸਚਾਰਜ ਕਰ ਦਿੱਤਾ ਗਿਆ ਹੈ।

ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਕਿ ਇਹ ਅਸਲਾ ਉਹ ਕਿਸ ਪਾਸੋਂ ਅਤੇ ਕਿਸੇ ਇਰਾਦੇ ਲਈ ਲੈ ਕੇ ਆਇਆ ਹੈ। ਇਸ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਜਾਵੇਗੀ। ਇਸ ਤਰ੍ਹਾਂ ਦੇ ਦੋਸ਼ੀਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published.

Back to top button