
ਜਲੰਧਰ ਚੋਣਾਂ ਦੇ ਐਲਾਨ ਤੋਂ ਬਾਅਦ ਈਸਾਈ ਭਾਈਚਾਰੇ ਦੇ ਵਲੋਂ ਆਪਣੀ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਪਿੰਡ ਖੋਜੇਵਾਲ ‘ਚ ਓਪਨ ਡੋਰ ਚਰਚ ਦੇ ਮੁਖੀ ਪਾਦਰੀ ਹਰਪ੍ਰੀਤ ਦਿਓਲ ਦੇ ਵਲੋ ਇਹ ਪਾਰਟੀ ਐਲਾਨੀ ਗਈ ਹੈ ਅਤੇ ਇਸ ਪਾਰਟੀ ਨੂੰ ‘ਯੂਨਾਈਟਿਡ ਪੰਜਾਬ ਪਾਰਟੀ’ ਨਾਅ ਦਿੱਤਾ ਗਿਆ ਹੈ। ਈਸਾਈ ਭਾਈਚਾਰੇ ਦੁਆਰਾ ਬਣਾਈ ਗਈ ਇਹ ਪਾਰਟੀ ਜਲੰਧਰ ਜਿਮਨੀ ਚੋਣ ਵੀ ਲੜੀ ਜਾਵੇਗੀ।